ਪਟਿਆਲਾ:ਕੈਨੇਡਾ ਦੇ ਸਰੀ ਸ਼ਹਿਰ ਵਿਖੇ ਰਹਿਣ ਵਾਲੇ ਪਰਮਜੋਤ ਸਿੰਘ ਢੀਂਡਸਾ ਦਾ ਜਨਮ ਦਿਨ ਉਨਾਂ ਦੀ ਮਾਤਾ ਰਜਿੰਦਰ ਕੌਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ (Krantikari Kisan Union) ਮਹਿਲਾ ਪ੍ਰਧਾਨ ਵੱਲੋਂ ਕਿਸਾਨੀ ਸੰਘਰਸ਼ ਦੇ ਮੱਦੇਨਜ਼ਰ ਪਟਿਆਲਾ ਦੇ ਧਰੇੜੀ ਜੱਟਾਂ ਟੋਲ ਪਲਾਜ਼ਾ (Toll plaza) ਵਿਖੇ ਮਨਾਇਆ ਗਿਆ।
ਕੈਨੇਡਾ 'ਚ ਬੈਠੇ ਪੁੱਤ ਦਾ ਧਰਨੇ ਵਿਚ ਮਾਂ ਨੇ ਮਨਾਇਆ ਜਨਮ ਦਿਨ - ਕਾਲੇ ਕਾਨੂੰਨ
ਪਟਿਆਲਾ ਦੇ ਧਰੇੜੀ ਜੱਟਾਂ ਟੋਲ ਪਲਾਜ਼ਾ ਉਤੇ ਕਿਸਾਨਾਂ (Farmers) ਦਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ।ਧਰਨੇ ਵਿਚ ਮਹਿਲਾ ਕਿਸਾਨ ਆਗੂ ਰਾਜਿੰਦਰ ਕੌਰ ਨੇ ਆਪਣੇ ਪੁੱਤ ਪਰਮਜੋਤ ਸਿੰਘ ਢੀਂਡਸਾ ਦਾ ਕੇਕ (cake) ਕੱਟ ਕੇ ਜਨਮ ਦਿਨ ਮਨਾਇਆ ਹੈ।
ਕੈਨੇਡਾ 'ਚ ਬੈਠੇ ਪੁੱਤ ਦਾ ਧਰਨੇ ਵਿਚ ਮਾਂ ਨੇ ਮਨਾਇਆ ਜਨਮ ਦਿਨ
ਗੁਰਧਿਆਨ ਸਿੰਘ ਧੰਨਾ ਕਹਿਣਾ ਹੈ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਮਹਿਲਾ ਆਗੂ ਰਜਿੰਦਰ ਕੌਰ ਜੀ ਦੇ ਬੇਟੇ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ।ਉਹਨਾਂ ਦਾ ਬੇਟਾ ਪਰਮਜੋਤ ਸਿੰਘ ਢੀਂਡਸਾ ਕੈਨੇਡਾ ਦੇ ਸਰੀ ਸ਼ਹਿਰ ਵਿਖੇ ਰਹਿੰਦਾ ਹੈ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਇਸੇ ਤਰ੍ਹਾਂ ਹਰ ਤਿਉਹਾਰ ਸੜਕਾਂ 'ਤੇ ਮਨਾਇਆ ਜਾਵੇਗਾ।