ਪੰਜਾਬ

punjab

ETV Bharat / state

ਘੱਗਰ ਦਰਿਆ ਨੇੜਲੇ ਪਿੰਡਾਂ ਦੇ ਕਿਸਾਨਾਂ ਲਈ ਮੌਨਸੂਨ ਬਣਿਆ ਤਬਾਹੀ - ਮੌਨਸੂਨ

ਪਟਿਆਲਾ ਦੇ ਘੱਗਰ ਦਰਿਆ ਲਾਗੇ ਦੇ ਪਿੰਡਾਂ ਦੇ ਕਿਸਾਨਾਂ ਲਈ ਮੌਨਸੂਨ ਤਬਾਹੀ ਬਣ ਕੇ ਆਉਂਦਾ ਹੈ ਜਿਸ ਨਾਲ ਕਿਸਾਨਾਂ ਨੂੰ ਬਹੁਤ ਹੀ ਭਾਰੀ ਨੁਕਸਾਨ ਹੁੰਦਾ ਹੈ।

ਘੱਗਰ ਦਰਿਆ ਦੇ ਨੇੜਲੇ ਪਿੰਡ ਦੇ ਕਿਸਾਨਾਂ ਲਈ ਮੌਨਸੂਨ ਬਣਿਆ ਤਬਾਹੀ
ਘੱਗਰ ਦਰਿਆ ਦੇ ਨੇੜਲੇ ਪਿੰਡ ਦੇ ਕਿਸਾਨਾਂ ਲਈ ਮੌਨਸੂਨ ਬਣਿਆ ਤਬਾਹੀ

By

Published : Jul 15, 2020, 5:15 PM IST

ਪਟਿਆਲਾ: ਮੌਨਸੂਨ ਤੋਂ ਕਿਸਾਨਾਂ ਨੂੰ ਕਾਫੀ ਉਮੀਦਾਂ ਹੁੰਦੀਆਂ ਹਨ। ਮੌਨਸੂਨ ਦੇ ਸਮੇਂ ਕਿਸਾਨ ਜੀਰੀ ਦੀ ਬਿਜਾਈ ਕਰਦੇ ਹਨ। ਜੀਰੀ ਦੀ ਬਿਜਾਈ ਲਈ ਮੌਨਸੂਨ ਬਹੁਤ ਵੀ ਲਾਹੇਵੰਦ ਹੁੰਦਾ ਹੈ। ਪਰ ਪਟਿਆਲਾ ਦੇ ਘੱਗਰ ਦਰਿਆ ਲਾਗੇ ਦੇ ਪਿੰਡਾਂ ਦੇ ਕਿਸਾਨਾਂ ਨੂੰ ਮੌਨਸੂਨ ਤੋਂ ਡਰ ਲੱਗਦਾ ਹੈ ਕਿਉਂਕਿ ਮੌਨਸੂਨ ਵਿੱਚ ਉਨ੍ਹਾਂ ਦੀ ਬੀਜੀ ਜੀਰੀ ਦੇ ਖ਼ਰਾਬ ਹੋਣ ਦਾ ਵੀ ਖ਼ਦਸ਼ਾ ਹੁੰਦਾ ਹੈ।

ਘੱਗਰ ਦਰਿਆ ਦੇ ਨੇੜਲੇ ਪਿੰਡ ਦੇ ਕਿਸਾਨਾਂ ਲਈ ਮੌਨਸੂਨ ਬਣਿਆ ਤਬਾਹੀ

ਘੱਗਰ ਦੇ ਨਾਲ ਲੱਗਦੇ ਪਿੰਡ ਲਾਛੜੂ ਸਰਾਲਾ ਖੁਰਦ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਮੌਨਸੂਨ ਦੇ ਆਉਣ ਨਾਲ ਘੱਗਰ ਵਿੱਚ ਪਾਣੀ ਵੱਧ ਜਾਂਦਾ ਹੈ ਜਿਸ ਨਾਲ ਬੀਜੀ ਜੀਰੀ ਖ਼ਰਾਬ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਥੇ ਮੌਨਸੂਨ ਨਾ ਹੋਣ ਤਾਂ ਇੱਥੇ ਜਲਦੀ ਸੋਕਾ ਵੀ ਪੈ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਦੋਵੇਂ ਤਰੀਕੀਆਂ ਨਾਲ ਇੱਥੇ ਮਾਰ ਹੀ ਝੱਲਣੀ ਪੈਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਤਾਂ ਇੱਥੇ ਸੋਕਾ ਵੀ ਮਾਰਦੈ ਤੇ ਡੋਬਾ ਵੀ ਮਾਰਦਾ।

ਉਨ੍ਹਾਂ ਨੇ ਦੱਸਿਆ ਕਿ ਨਾ ਤਾਂ ਇੱਥੇ ਮੋਟਰਾਂ ਦੇ ਕਨੈਕਸ਼ਨ ਹਨ ਜਿਸ ਨਾਲ ਖੇਤਾਂ ਵਿੱਚ ਪਾਣੀ ਦਾ ਪ੍ਰਬੰਧ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਜੀਰੀ ਨੂੰ ਬੀਜਣ ਵੇਲੇ ਮੁਸ਼ਕਲ ਹੁੰਦੀ ਹੈ। ਇਸ ਦੇ ਨਾਲ ਹੀ ਕਿਹਾ ਕਿ ਜੇਕਰ ਮੌਨਸੂਨ ਦਸਤਕ ਦਿੰਦਾ ਹੈ ਤਾਂ ਮੌਨਸੂਨ ਨਾਲ ਘੱਗਰ ਦਰਿਆ ਵਿੱਚ ਪਾਣੀ ਵੱਧ ਜਾਂਦਾ ਹੈ ਜਿਸ ਨਾਲ ਬੀਜੀ ਹੋਈ ਜੀਰੀ ਵੀ ਤਬਾਹ ਹੋ ਜਾਂਦੀ ਹੈ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਘੱਗਰ ਦਰਿਆ ਦੀ ਸਮੇਂ ਸਿਰ ਸਫਾਈ ਨਹੀਂ ਕੀਤੀ ਜਾਂਦੀ। ਘੱਗਰ ਵਿੱਚ ਵੱਡੇ-ਵੱਡੇ ਘਾਹ ਫੂਸ ਸਰਕੰਡੇ ਖੜ੍ਹੇ ਹਨ ਜੋ ਕਿ ਪਾਣੀ ਵਹਾਅ ਵਿੱਚ ਰੁਕਾਵਟ ਬਣਦੇ ਹਨ ਜਿਸ ਕਰਕੇ ਹੜ੍ਹ ਦੀ ਸਥਿਤੀ ਬਣ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਫਸਲ ਦੇ ਤਬਾਹ ਹੋਣ ਉੱਤੇ ਕੋਈ ਵੀ ਉੱਚ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ। ਉਨ੍ਹਾਂ ਨੇ ਕਿਹਾ ਕਿ ਫ਼ਸਲ ਦੇ ਖ਼ਰਾਬ ਹੋਣ ਉੱਤੇ ਸਰਕਾਰ ਵੱਲੋਂ ਜੋ ਮੁਆਵਜ਼ਾ ਮਿਲਦਾ ਹੈ। ਉਹ ਨਾ ਦੇ ਬਰਾਬਰ ਹੈ।

ਇਹ ਵੀ ਪੜ੍ਹੋ: ਮੌਸਮ ਵਿਭਾਗ ਨੇ ਜਾਰੀ ਕੀਤਾ ਦਾਮਿਨੀ ਮੋਬਾਈਲ ਐਪ, ਬਿਜਲੀ ਡਿੱਗਣ ਤੋਂ ਪਹਿਲਾਂ ਹੀ ਕਰੇਗੀ ਸੁਚੇਤ

ABOUT THE AUTHOR

...view details