ਪੰਜਾਬ

punjab

ETV Bharat / state

ਯੂਥ ਅਕਾਲੀ ਦਲ ਆਗੂ ਨੇ 19 ਸਾਲਾਂ ਕੁੜੀ ਨਾਲ ਵਿਆਹ ਦਾ ਝਾਂਸਾ ਦੇ ਕੇ ਕੀਤਾ ਜਿਨਸੀ ਸੋਸ਼ਣ - ਸੁਰਜੀਤ ਸਿੰਘ ਰੱਖੜਾ

ਪਟਿਆਲਾ ਤੋਂ ਸਾਹਿਲ ਗੋਇਲ ਨਾਂ ਦੇ ਯੂਥ ਅਕਾਲੀ ਦਲ ਆਗੂ ਦੁਆਰਾ 19 ਸਾਲਾ ਲੜਕੀ ਨਾਲ ਵਿਆਹ ਦੇ ਝਾਂਸਾ ਦੇ ਕੇ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਪਟਿਆਲਾ ਬਲਾਤਕਾਰ

By

Published : Apr 19, 2019, 8:47 PM IST

Updated : Apr 19, 2019, 11:24 PM IST

ਪਟਿਆਲਾ : ਜ਼ਿਲ੍ਹੇ ਦੇ ਇੱਕ ਯੂਥ ਅਕਾਲੀ ਦਲ ਦੇ ਲੀਡਰ ਵਲੋਂ ਇੱਕ 19 ਸਾਲਾ ਲੜਕੀ ਨਾਲ ਵਿਆਹ ਦੇ ਝਾਂਸਾ ਦੇ ਕੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Courtesy- ਸੋਸ਼ਲ ਮੀਡੀਆ।
Courtesy- ਸੋਸ਼ਲ ਮੀਡੀਆ।

ਜਾਣਕਾਰੀ ਲਈ ਦੱਸ ਦਈਏ ਯੂਥ ਅਕਾਲੀ ਦਲ ਲੀਡਰ ਸਾਹਿਲ ਗੋਇਲ ਲੜਕੀ ਨਾਲ ਲੰਮਾ ਸਮਾਂ ਵਿਆਹ ਦਾ ਝਾਂਸਾ ਦੇ ਕੇ ਜਿਨਸੀ ਸੋਸ਼ਣ ਕਰਦਾ ਰਿਹਾ ਪਰ ਜਦੋਂ ਲੜਕੀ ਨੇ ਵਿਆਹ ਕਰਵਾਉਣ ਲਈ ਕਿਹਾ ਤਾਂ ਸਾਹਿਲ ਗੋਇਲ ਨੇ ਉਸ ਨੂੰ ਵਿਆਹ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ। ਹਾਲਾਂਕਿ ਕੁੜੀ ਵੱਲੋਂ ਲੰਮਾ ਸਮਾਂ ਥਾਣਿਆਂ ਦੇ ਚੱਕਰ ਵੀ ਕੱਟੇ ਗਏ ਅਤੇ 3 ਮਹੀਨਿਆਂ ਦੀ ਮੁਸ਼ੱਕਤ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।

ਵੀਡੀਓ।
Courtesy- ਸੋਸ਼ਲ ਮੀਡੀਆ।

ਜਦੋਂ ਇਸ ਸਬੰਧੀ ਡੀਐੱਸਪੀ ਸੌਰਭ ਜਿੰਦਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਕੇਸ ਵੂਮੈਨ ਸੈੱਲ ਵਿਖੇ ਦਰਜ਼ ਹੋਇਆ ਹੈ ਜਿਸਦੀ ਕਾਫ਼ੀ ਚਿਰ ਪਹਿਲਾ ਸ਼ਿਕਾਇਤ ਆਈ ਸੀ ਅਤੇ ਉਸ ਸ਼ਿਕਾਇਤ ਦੇ ਉੱਪਰ ਕਾਰਵਾਈ ਕਰਨ ਤੋਂ ਬਾਅਦ ਉੱਕਤ ਦੋਸ਼ੀ ਸਾਹਿਲ ਗੋਇਲ ਦੇ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ ਹੋਇਆ ਹੈ।

ਜਦੋਂ ਇਸ ਸਬੰਧੀ ਅਕਾਲੀ ਦਲ ਦੇ ਪਟਿਆਲਾ ਲੋਕ ਸਭਾ ਉਮੀਦਵਾਰ ਸੁਰਜੀਤ ਰੱਖੜਾ ਨਾਲ ਗੱਲ ਕੀਤੀ ਤਾਂ ਉਹ ਪੱਲਾ ਝਾੜਦੇ ਹੋਏ ਬੋਲੇ ਕਿ ਮੇਰੇ ਧਿਆਨ ਵਿੱਚ ਅਜਿਹਾ ਕੋਈ ਵੀ ਮਾਮਲਾ ਨਹੀਂ। ਜਦੋਂ ਸਾਡੇ ਪੱਤਰਕਾਰ ਨੇ ਸਵਾਲ ਕੀਤਾ ਕਿ ਉਹ ਤੁਹਾਡੇ ਨਾਲ ਜਨਮ ਦਿਨ ਮਨਾਉਂਦਾ ਹੈ, ਫ਼ੋਟੋਆਂ ਸਾਂਝੀਆਂ ਕਰਦਾ ਹੈ ਤਾਂ ਰੱਖੜਾ ਬੋਲੇ ਕਿ ਅਨੇਕਾਂ ਬੰਦਿਆ ਨਾਲ ਫੋਟੋਆਂ ਹੁੰਦੀਆਂ ਹਨ। ਜਦੋਂ ਕਾਰਵਾਈ ਦੀ ਗੱਲ ਕੀਤੀ ਤਾਂ ਕਿਹਾ ਅਜਿਹਾ ਮਾਮਲਾ ਹੁੰਦਾ ਹੈ ਤਾਂ ਪਾਰਟੀ ਕਾਰਵਾਈ ਕਰੇਗੀ।

Last Updated : Apr 19, 2019, 11:24 PM IST

ABOUT THE AUTHOR

...view details