ਪਟਿਆਲਾ: ਸ਼ਹਿਰ ਦੇ ਫੂਲ ਸਿਨੇਮਾ ਦੇ ਵਿੱਚ ਸਨਿੱਚਰਵਾਰ ਨੂੰ ਖਾਦੀ ਦੀ ਪ੍ਰਦਰਸ਼ਨੀ ਅਤੇ ਸੇਲਜ਼ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਐਮ.ਐਲ.ਏ. ਗੁਰਪ੍ਰੀਤ ਸਿੰਘ ਜੀਪੀ ਤੇ ਪੀਆਰਟੀਸੀ ਚੇਅਰਮੈਨ ਕੇ.ਕੇ. ਸ਼ਰਮਾ ਵੀ ਮੌਜੂਦ ਰਹੇ।
ਜਿੱਥੇ ਸਰਕਾਰ ਦੇਸ਼ ਨੂੰ ਪਲਾਸਟਿਕ ਮੁਕਤ ਕਰਨ ਲਈ ਕਹਿ ਰਹੀ ਹੈ, ਉਥੇ ਹੀ ਇਸ ਪ੍ਰਦਰਸ਼ਨੀ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਖ਼ੁਦ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋ ਕਰਦੇ ਨਜ਼ਰ ਆਏ। ਇਸ 'ਤੇ ਵਿਧਾਇਕ ਨੇ ਗ਼ਲਤੀ ਮੰਨਦੇ ਹੋਏ ਕਿਹਾ ਕਿ ਇਹ ਪਲਾਸਟਿਕ ਹੌਲੀ-ਹੌਲੀ ਬੰਦ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਖਾਦੀ ਉਦਯੋਗ ਨੂੰ ਵਧਾਉਣ ਦੀ ਲੋੜ ਹੈ।