ਪੰਜਾਬ

punjab

ETV Bharat / state

ਮਹਿਲਾਵਾਂ ਲਈ ਕਰਵਾਇਆ ਜਾ ਰਿਹਾ ਮਿਸ ਐਂਡ ਮਿਸਿਜ਼ ਇੰਡੀਆ 2019 - ਮਿਸ ਐਂਡ ਮਿਸਿਜ਼ ਇੰਡੀਆ

ਘਰਾਂ ਚ ਰਹਿਣ ਵਾਲੀਆਂ ਮਹਿਲਾਵਾਂ ਨੂੰ ਆਪਣਾ ਹੁਨਰ ਦਿਖਾਉਣ ਲਈ ਮਿਸ ਸ਼ੈੱਡ ਮਿਸਿਜ਼ ਇੰਡੀਆ ਸੀਜ਼ਨ ਤ੍ਰੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ 18 ਤੋਂ 50 ਸਾਲ ਤੱਕ ਦੀਆਂ ਕੁੜੀਆਂ ਅਤੇ ਮਹਿਲਾਵਾਂ ਹਿੱਸਾ ਲੈ ਸਕਦੀਆਂ ਹਨ।

ਫ਼ੋਟੋ

By

Published : Sep 18, 2019, 8:19 AM IST

ਪਟਿਆਲਾ: ਅੱਜ ਦੇ ਸਮੇਂ ਵਿੱਚ ਦੇਸ਼ ਦੀਆਂ ਮਹਿਲਾਵਾਂ ਆਪਣੀ ਮੇਹਨਤ ਅਤੇ ਕਾਬਲੀਅਤ ਰਾਹੀਂ ਕਈ ਉਚੀਆਂ ਬੁਲੰਦੀਆਂ ਹਾਸਲ ਕਰ ਰਹਿਆਂ ਹਨ। ਉੱਥੇ ਹੀ ਹੁਣ ਘਰਾਂ ਚ ਰਹਿਣ ਵਾਲੀਆਂ ਮਹਿਲਾਵਾਂ ਦੇ ਲਈ ਮਿਸ ਐਂਡ ਮਿਸਿਜ਼ ਇੰਡੀਆ ਸੀਜ਼ਨ ਤ੍ਰੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।

ਵੇਖੋ ਵੀਡੀਓ

ਅਲੀਟ ਕਲੱਬ ਦਿੱਲੀ ਵਿਖੇ ਮਿਸ ਐਂਡ ਮਿਸਿਜ਼ ਇੰਡੀਆ ਸੀਜ਼ਨ ਪ੍ਰੋਗਰਾਮ ਕਰਵਾਉਣ ਜਾ ਰਿਹਾ ਹੈ। ਇਹ ਪ੍ਰੋਗਰਾਮ ਉਨ੍ਹਾਂ ਟੈਲੇਂਟਡ ਔਰਤਾਂ ਲਈ ਹੈ ਜੋ ਕਿ ਘਰਾਂ ਦੇ ਕੰਮ ਵਿੱਚ ਸਿਮਟ ਕੇ ਰਹਿ ਗਈਆਂ ਹਨ। ਅਲੀਟ ਕਲੱਬ ਮਹਿਲਾਵਾਂ ਦੇ ਟੈਲੇਂਟ ਨੂੰ ਨਿਖਾਰਨ ਲਈ ਅਤੇ ਉਨ੍ਹਾਂ ਨੂੰ ਇਹ ਪਲੇਟਫਾਰਮ ਰਾਹੀਂ ਆਪਣਾ ਹੁਨਰ ਦਿਖਾਉਣ ਦਾ ਮੌਕਾ ਦੇ ਰਿਹਾ ਹੈ। ਕਲੱਬ ਦੇ ਪ੍ਰਧਾਨ ਡਾਕਟਰ ਗੁਨਪ੍ਰੀਤ ਕਾਹਲੋਂ ਨੇ ਦੱਸਿਆ ਕਿ ਗਰੈਂਡ ਫਿਨਾਲੇ ਦੀ ਤਿਆਰੀ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਜੋ ਕਿ ਦਿੱਲੀ ਵਿੱਚ ਕਰਵਾਇਆ ਜਾਏਗਾ। ਇਸ ਸ਼ੋਅ ਦੇ ਚਾਰ ਰੌਂਦ ਕਰਵਾਏ ਜਾਣਗੇ। ਇਸ ਸ਼ੋਅ ਵਿੱਚ ਕਈ ਸੈਲੀਬ੍ਰਿਟੀ, ਡਿਜ਼ਾਈਨਰ, ਬਾਲੀਵੁੱਡ ਗੈਸਟ, ਬਿਜ਼ਨੈਸਮੈਨ, ਸਪੋਰਟਸਮੈਨ ਆਦਿ ਸ਼ਿਰਕਤ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਦੀ ਉਮਰ ਲਿਮਟ 18 ਤੋਂ 50 ਸਾਲ ਤੱਕ ਰੱਖੀ ਗਈ ਹੈ।

ABOUT THE AUTHOR

...view details