ਪਟਿਆਲਾ: ਪਿਛਲੇ ਦਿਨੀਂ ਪਟਿਆਲਾ ਦੀ ਗੋਪਾਲ ਕਲੋਨੀ ਵਿੱਚ ਹੜ੍ਹ ਆਇਆ ਸੀ ਜਿਸ ਤੋਂ ਬਾਅਦ ਲੋਕਾਂ ਨੂੰ ਉਥੋਂ ਮਹਿਫੂਜ਼ ਤਰੀਕੇ ਨਾਲ ਕੱਢ ਕੇ ਪ੍ਰੇਮ ਬਾਗ ਪੈਲੇਸ ਵਿੱਚ ਰੱਖਿਆ ਗਿਆ ਸੀ। ਮਾਹੌਲ ਠੀਕ ਹੁੰਦਿਆਂ ਹੀ ਲੋਕ ਵਾਪਸ ਆਪਣੇ ਘਰ ਪਰਤ ਗਏ ਸਨ ਪਰ ਘਰਾਂ ਦੇ ਹਾਲਾਤ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਸਨ। ਦਾਅਵੇ ਉਸ ਵੇਲੇ ਫੇਲ੍ਹ ਹੋ ਗਏ ਜਦੋਂ ਇਸ ਕਲੋਨੀ 'ਚ ਰਹਿਣ ਵਾਲੀ ਇੱਕ ਔਰਤ ਬਿਜਲੀ ਦੀ ਤਾਰ ਦੀ ਲਪੇਟ ਵਿੱਚ ਆ ਕੇ ਝੁਲਸ ਗਈ।
ਖਬਰ ਦਾ ਅਸਰ: ਗੋਪਾਲ ਕਲੋਨੀ 'ਚ ਲੱਗਿਆ ਮੈਡੀਕਲ ਕੈਂਪ - people
ਈਟੀਵੀ ਭਾਰਤ ਵੱਲੋਂ ਹੜ੍ਹ ਪੀੜ੍ਹਤਾਂ ਦਾ ਰਿਐਲਟੀ ਚੈੱਕ ਕੀਤਾ ਗਿਆ ਸੀ ਜਿਸ ਦੇ ਅਸਰ ਨਾਲ ਪ੍ਰਸ਼ਾਸਨ ਨੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਬਾਹਰ ਗਊਸ਼ਾਲਾ ਵਿਚ ਮੈਡੀਕਲ ਕੈਂਪ ਲਗਾਇਆ।
ਫ਼ੋਟੋ
ਇਹ ਵੀ ਪੜ੍ਹੋ: ਘੱਗਰ ਦੀ ਤਬਾਹੀ, ਮੂਨਕ-ਪਾਤੜਾਂ ਰੋਡ 'ਤੇ ਆਇਆ ਪਾਣੀ, ਵੇਖੋ ਵੀਡੀਓ
ਈਟੀਵੀ ਭਾਰਤ ਨੇ ਇਸ ਕਾਲੋਨੀ ਦਾ ਰਿਐਲਟੀ ਚੈੱਕ ਕੀਤਾ ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਪ੍ਰਸ਼ਾਸਨ ਵੱਲੋਂ ਬਾਹਰ ਬਣੀ ਗਊਸ਼ਾਲਾ ਵਿਚ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ 24 ਘੰਟਿਆਂ ਲਈ ਡਾਕਟਰ ਦੀ ਟੀਮ ਤੈਨਾਤ ਕੀਤੀ ਗਈ ਹੈ। ਪਰ ਕਲੋਨੀ ਦੇ ਲੋਕਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੂੰ ਹਾਲੇ ਤੱਕ ਇਸ ਕੈਂਪ ਬਾਰੇ ਪਤਾ ਹੀ ਨਹੀਂ ਸੀ।