ਪਟਿਆਲਾ: ਗੁਰੂ ਹਰਗੋਬਿੰਦ ਸਿੰਘ ਵੈੱਲਫੇਅਰ ਟ੍ਰੱਸਟ ਅਤੇ ਕਈ ਸਿੱਖ ਜਥੇਬੰਦੀਆਂ ਪਟਿਆਲਾ ਦੇ ਡੀਸੀ ਨੂੰ ਮਿਲੀਆਂ ਅਤੇ ਤਿੰਨ ਦਿਨਾਂ ਲਈ ਸ਼ਹਿਰ ਵਿੱਚ ਮੀਟ ਦੀਆਂ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਬੰਦ ਕਰਨ ਦੀ ਅਪੀਲ ਕੀਤੀ।
ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਪਟਿਆਲੇ ਵਿੱਚ 3 ਦਿਨਾਂ ਲਈ ਮੀਟ ਦੀਆਂ ਦੁਕਾਨਾਂ ਬੰਦ
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਮੁੱਖ ਰੱਖਦਿਆਂ ਪਟਿਆਲੇ ਜ਼ਿਲ੍ਹੇ ਵਿੱਚ ਤਿੰਨ ਦਿਨਾਂ ਲਈ ਮੀਟ ਦੀਆਂ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਬੰਦ ਰਹਿਣਗੇ।
ਸਿੱਖ ਜਥੇਬੰਦੀਆਂ ਨੇ ਇਕੱਠੇ ਹੋ ਕੇ ਡੀ ਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਜਿਸ ਵਿੱਚ ਮੰਗ ਕੀਤੀ ਗਈ ਕਿ 26, 27 ਤੇ 28 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਾਹਦਤ ਨੂੰ ਯਾਦ ਰੱਖਦੇ ਹੋਏ ਸ਼ਹਿਰ ਪਟਿਆਲਾ ਵਿੱਚ, ਜੋ ਕਿ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਬਿਲਕੁਲ ਨਾਲ ਹੈ, ਉੱਥੇ ਤਿੰਨ ਦਿਨਾਂ ਲਈ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖੀਆਂ ਜਾਣ। ਇਨ੍ਹਾਂ ਸਿੱਖ ਜਥੇਬੰਦੀਆਂ ਨੇ ਹਰ ਸਾਲ ਇਸੇ 3 ਦਿਨਾਂ ਨੂੰ ਡਰਾਈ-ਡੇ ਐਲਾਨਣ ਦੀ ਵੀ ਮੰਗ ਕੀਤੀ। ਡੀਸੀ ਵੱਲੋਂ ਇਸ ਬਾਰੇ ਭਰੋਸਾ ਦਵਾਇਆ ਗਿਆ ਕਿ ਛੇਤੀ ਹੀ ਇਸ ਨੂੰ ਲਾਗੂ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਇਨ੍ਹਾਂ ਨੇ ਕਿਹਾ ਕਿ ਅਸੀਂ ਖੁਦ ਵੀ ਦੁਕਾਨਾਂ 'ਤੇ ਜਾ ਕੇ ਗੁਜ਼ਾਰਿਸ਼ ਕਰਾਂਗੇ ਕਿ ਤਿੰਨ ਦਿਨਾਂ ਵਾਸਤੇ ਨਾ ਹੀ ਸ਼ਰਾਬ ਦੀਆਂ ਅਤੇ ਨਾ ਹੀ ਮੀਟ ਦੀਆਂ ਦੁਕਾਨਾਂ ਖ਼ੁੱਲ੍ਹਣ ਅਤੇ ਖ਼ੁਦ ਜਾ ਕੇ ਦੱਸਾਂਗੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਅਤੇ ਗੁਜ਼ਾਰਿਸ਼ ਕਰਾਂਗੇ ਸਾਰੇ ਇਸ ਲਈ ਸਹਿਯੋਗ ਦੇਣ।