ਪੰਜਾਬ

punjab

ETV Bharat / state

ਨੌਵੇਂ ਪਾਤਸ਼ਾਹ ਦੇ ਸ਼ਹੀਦੀ ਦਿਵਸ ਮੌਕੇ ਸ੍ਰੀ ਦੁੱਖ ਨਿਵਾਰਨ ਸਾਹਿਬ ਸੰਗਤ ਹੋਈ ਨਤਮਸਤਕ - patiala latest news

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਉੱਪਰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਸੰਗਤਾਂ ਨਤਮਸਤਕ ਹੋਈਆ। ਗੁਰੂ ਜੀ ਦਾ ਸ਼ਹੀਦੀ ਦਿਵਸ ਸ੍ਰੀ ਦੁਖ ਨਿਵਾਰਨ ਸਾਹਿਬ ਵਿੱਚ ਧਾਰਮਿਕ ਸਮਾਗਮਾਂ ਨਾਲ ਸ਼ੁਰੂ ਹੋਇਆ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ

By

Published : Dec 1, 2019, 3:07 PM IST

ਪਟਿਆਲਾ: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਉੱਪਰ ਸ੍ਰੀ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੇ ਵਿੱਚ ਸੰਗਤਾਂ ਨਤਮਸਤਕ ਹੋਈਆਂ। ਗੁਰੂ ਜੀ ਦਾ ਸ਼ਹੀਦੀ ਦਿਵਸ ਸ੍ਰੀ ਦੁਖ ਨਿਵਾਰਨ ਸਾਹਿਬ ਵਿੱਚ ਧਾਰਮਿਕ ਸਮਾਗਮਾਂ ਨਾਲ ਸ਼ੁਰੂ ਹੋਇਆ। ਇਸ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਗਿਆ।

ਵੇਖੋ ਵੀਡੀਓ

ਇਸ ਮੌਕੇ ਸੇਵਾਦਾਰ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਜੀਵਨ ਵਿੱਚ ਸਭ ਤੋਂ ਲੰਮਾਂ ਸਮਾਂ ਮਾਲਵੇ ਦੇ ਵਿੱਚ ਬਹਾਦਰਗੜ੍ਹ ਵਿਖੇ ਕੱਟਿਆ ਹੈ। ਉਥੋਂ ਗੁਰੂ ਜੀ ਮੋਤੀ ਬਾਗ ਆਏ ਫਿਰ ਦੁਖ ਨਿਵਾਰਨ ਸਾਹਿਬ ਇੱਥੇ ਲਹਿਲ ਪਿੰਡ ਵਿੱਚ ਫੇਰੀ ਪਾਈ ਤੇ ਦੁਖ ਨਿਵਾਰਨ ਸਥਾਨ ਪ੍ਰਗਟ ਕੀਤਾ ਤੇ ਇੱਥੇ ਗੁਰੂ ਜੀ ਨੇ ਵਰ ਦਿੱਤਾ ਕੀ ਜੋ ਵੀ ਪ੍ਰਾਣੀ ਪੰਚਮੀ ਦਿਹਾੜੇ ਮੌਕੇ ਇਸ਼ਨਾਨ ਕਰੇਗਾ ਉਸ ਦੇ ਦੁੱਖ ਦੂਰ ਹੋਣਗੇ।

ਇਹ ਵੀ ਪੜੋ: ਵਿਸ਼ਵ ਏਡਜ਼ ਦਿਵਸ: ਵਿਸ਼ਵ ਭਰ 'ਚ 30 ਮਿਲੀਅਨ ਤੋਂ ਵੱਧ ਲੋਕ ਐਚਆਈਵੀ ਨਾਲ ਪ੍ਰਭਾਵਤ

ਸੇਵਾਦਾਰ ਨੇ ਕਿਹਾ ਕਿ ਇਸੇ ਸ਼ਰਧਾ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਦੂਰ-ਦੂਰਾਡੇ ਤੋਂ ਦੁੱਖ ਨਿਵਾਰਣ ਸਾਹਿਬ ਨਤਮਸਤਕ ਹੁੰਦੀਆਂ ਹਨ।

ABOUT THE AUTHOR

...view details