ਪੰਜਾਬ

punjab

ETV Bharat / state

ਮ੍ਰਿਤਕ ਡਾਕਟਰਾਂ ਨੂੰ ਵੀ ਦਿੱਤਾ ਜਾਵੇ ਸ਼ਹੀਦ ਦਾ ਦਰਜਾ: ਡਾ. ਅੰਕਿਤ ਦੇ ਪਿਤਾ - covid-19

ਪਿਛਲੇ ਸਾਲ ਨਵੰਬਰ ਵਿੱਚ ਇੱਥੋਂ ਦੇ ਡੀ.ਸੀ.ਡਬਲਿਊ ਦੇ ਵਾਸੀ 26 ਸਾਲਾ ਨੌਜਵਾਨ ਡਾ. ਅੰਕਿਤ ਕੁਮਾਰ ਐਮ.ਐੱਸ ਦੀ ਕੋਰੋਨਾ ਕਾਰਨ ਡਿਊਟੀ ਦੌਰਾਨ ਮੌਤ ਹੋਈ ਸੀ। ਘਰ ਦੇ ਜਵਾਨ ਨੌਜਵਾਨ ਦੇ ਚਲੇ ਜਾਣ ਕਾਰਨ ਪਰਿਵਾਰ ਵਿੱਚ ਦੁੱਖ ਦੀ ਲਹਿਰ ਹੈ। ਅੰਕਿਤ ਕੁਮਾਰ 2 ਭੈਣਾਂ ਦਾ ਇਕਲੌਤਾ ਭਰਾ ਸੀ। ਪਰਿਵਾਰ ਨੂੰ ਅੰਕਿਤ ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਤੋਂ ਕੁਝ ਮਦਦ ਦੀ ਆਸ ਸੀ ਲੇਕਿਨ 6 ਮਹੀਨੇ ਬੀਤ ਚੁੱਕੇ ਹਨ ਅੰਕਿਤ ਕੁਮਾਰ ਨੂੰ ਸ਼ਹੀਦ ਹੋਏ ਕੋਈ ਵੀ ਸਰਕਾਰ ਦਾ ਨੁਮਾਇੰਦਾ ਜਾਂ ਸਰਕਾਰੀ ਅਧਿਕਾਰੀ ਉਨ੍ਹਾਂ ਦੇ ਘਰ ਨਹੀਂ ਪਹੁੰਚਿਆ ਜਿਸ ਦਾ ਪਰਿਵਾਰ ਵਿੱਚ ਕਾਫੀ ਰੋਸ ਹੈ।

ਫ਼ੋਟੋ
ਫ਼ੋਟੋ

By

Published : May 23, 2021, 10:04 AM IST

ਪਟਿਆਲਾ: ਪਿਛਲੇ ਸਾਲ ਨਵੰਬਰ ਵਿੱਚ ਇੱਥੋਂ ਦੇ ਡੀ.ਸੀ.ਡਬਲਿਊ ਦੇ ਵਾਸੀ 26 ਸਾਲਾ ਨੌਜਵਾਨ ਡਾ. ਅੰਕਿਤ ਕੁਮਾਰ ਐਮ.ਐੱਸ ਦੀ ਕੋਰੋਨਾ ਕਾਰਨ ਡਿਊਟੀ ਦੌਰਾਨ ਮੌਤ ਹੋਈ ਸੀ। ਘਰ ਦੇ ਜਵਾਨ ਨੌਜਵਾਨ ਦੇ ਚਲੇ ਜਾਣ ਕਾਰਨ ਪਰਿਵਾਰ ਵਿੱਚ ਦੁੱਖ ਦੀ ਲਹਿਰ ਹੈ। ਅੰਕਿਤ ਕੁਮਾਰ 2 ਭੈਣਾਂ ਦਾ ਇਕਲੌਤਾ ਭਰਾ ਸੀ। ਪਰਿਵਾਰ ਨੂੰ ਅੰਕਿਤ ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਤੋਂ ਕੁਝ ਮਦਦ ਦੀ ਆਸ ਸੀ ਲੇਕਿਨ 6 ਮਹੀਨੇ ਬੀਤ ਚੁੱਕੇ ਹਨ ਅੰਕਿਤ ਕੁਮਾਰ ਨੂੰ ਸ਼ਹੀਦ ਹੋਏ ਕੋਈ ਵੀ ਸਰਕਾਰ ਦਾ ਨੁਮਾਇੰਦਾ ਜਾਂ ਸਰਕਾਰੀ ਅਧਿਕਾਰੀ ਉਨ੍ਹਾਂ ਦੇ ਘਰ ਨਹੀਂ ਪਹੁੰਚਿਆ ਜਿਸ ਦਾ ਪਰਿਵਾਰ ਵਿੱਚ ਕਾਫੀ ਰੋਸ ਹੈ।

ਵੇਖੋ ਵੀਡੀਓ

ਨੌਜਵਾਨ ਡਾਕਟਰ ਅੰਕਿਤ ਕੁਮਾਰ ਦੇ ਪਿਤਾ ਸੁਰੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਕੋਵਿਡ ਮਹਾਂਮਾਰੀ ਵਿੱਚ ਫਰੰਟ ਲਾਈਨ ਉੱਤੇ ਕੰਮ ਕਰ ਰਿਹਾ ਸੀ ਤੇ ਲੋਕਾਂ ਦੀ ਜਾਨ ਨੂੰ ਬਚਾ ਰਿਹਾ ਸੀ ਤੇ ਇੱਕ ਦਿਨ ਉਹ ਆਪ ਵੀ ਇਸ ਮਹਾਂਮਾਰੀ ਦੀ ਚਪੇਟ ਵਿੱਚ ਆ ਗਿਆ ਜਿਸ ਨਾਲ ਉਸ ਦੀ ਹੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੇ ਦੇਹਾਂਤ ਨੂੰ 6 ਮਹੀਨੇ ਹੋ ਗਏ ਹਨ ਪਰ ਅਜੇ ਤੱਕ ਸਰਕਾਰ ਨੇ ਉਨ੍ਹਾਂ ਦੇ ਪੁੱਤਰ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੇ ਦੇਹਾਂਤ ਤੋਂ ਬਾਅਦ ਪੰਜਾਬ ਸਰਕਾਰ ਨੇ ਪਰਿਵਾਰ ਨੂੰ 50 ਲੱਖ ਦਾ ਮੁਆਵਜਾ ਦੇ ਲਈ ਕਿਹਾ ਸੀ ਜਿਸ ਨੂੰ ਪੰਜਾਬ ਸਰਕਾਰ ਨੇ ਅਜੇ ਤੱਕ ਨਹੀਂ ਦਿੱਤਾ।

ਇਹ ਵੀ ਪੜ੍ਹੋ:ਪਹਿਲਵਾਨ ਸੁਸ਼ੀਲ ਦੀ ਭਾਲ ਲਈ ਪੰਜਾਬ ਦੇ ਕਈ ਜਿਲਿਆਂ 'ਚ ਛਾਪੇਮਾਰੀ

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਤਿੰਨ ਬੱਚੇ ਸਨ ਇੱਕ ਮੁੰਡਾ ਅਤੇ 2 ਕੁੜੀਆਂ। ਉਨ੍ਹਾਂ ਦੇ ਵੱਡੇ ਮੁੰਡੇ ਦੇ ਜਾਨ ਤੋਂ ਬਾਅਦ ਹੁਣ ਉਨ੍ਹਾਂ ਦੀਆਂ ਕੁੜੀਆਂ ਜਿਨ੍ਹਾਂ ਦੀ ਪੜ੍ਹਾਈ ਲਈ ਉਨ੍ਹਾਂ ਨੇ ਬੈਂਕ ਤੋਂ ਕਰਜਾ ਲਿਆ ਹੋਇਆ ਹੈ। ਇਸ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਪੁੱਤਰ ਦੇ ਦੇਹਾਂਤ ਉੱਤੇ ਨਾ ਹੀ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦਾ ਨੇ ਆ ਕੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਮੰਗ ਕੀਤੀ ਉਨ੍ਹਾਂ ਨੂੰ ਪੁੱਤਰ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਜੋ ਪੰਜਾਬ ਸਰਕਾਰ ਨੇ ਮੁਆਵਜਾ ਦੇਣ ਦਾ ਵਾਅਦਾ ਕੀਤਾ ਸੀ ਉਸ ਵਾਅਦੇ ਨੂੰ ਪੂਰਾ ਕੀਤਾ ਜਾਵੇ।

ਪਟਿਆਲਾ ਦੇ ਸਿਵਲ ਸਰਜਨ ਡਾਕਟਰ ਸਤਿੰਦਰਪਾਲ ਸਿੰਘ ਨੇ ਕਿਹਾ ਕਿ ਸਾਡੇ ਲਈ ਬੜਾ ਹੀ ਦੁੱਖ ਦੀ ਗੱਲ ਹੈ ਕਿ ਪਟਿਆਲਾ ਦੇ 26 ਸਾਲਾ ਨੌਜਵਾਨ ਡਾਕਟਰ ਅੰਕਿਤ ਕੁਮਾਰ ਦੀ ਕੋਰੋਨਾ ਮਹਾਮਾਰੀ ਕਾਰਨ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਪਟਿਆਲਾ ਵਿੱਚ ਆਪਣੀ ਡਿਊਟੀ ਜੁਆਇਨ ਕੀਤੀ ਸੀ ਤਾਂ ਇਹ ਮਾਮਲਾ ਮੇਰੇ ਕੋਲ ਆਇਆ ਸੀ ਫਰੀਦਕੋਟ ਤੋਂ ਜਿਸ ਤੋਂ ਬਾਅਦ ਮੈਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਇਹ ਲਿਖ ਕੇ ਭੇਜਿਆ ਸੀ ਅੰਕਿਤ ਕੁਮਾਰ ਦੇ ਬਾਰੇ ਅਤੇ ਕੁਝ ਕੋਰੋਨਾ ਮਹਾਮਾਰੀ ਦੇ ਕਾਰਨ ਦੇਰੀ ਹੋਈ ਹੈ ਪਰ ਹੁਣ ਇੱਕ ਲੈਟਰ ਪ੍ਰਾਪਤ ਹੋਇਆ ਹੈ ਕਿ ਅੰਕਿਤ ਕੁਮਾਰ ਦੇ ਪਿਤਾ ਦੇ ਖਾਤੇ ਵਿੱਚ ਸੋਮਵਾਰ ਨੂੰ ਮੁਆਵਜੇ ਵਾਲੇ 50 ਲੱਖ ਪੈ ਜਾਣਗੇ। ਇਸ ਦੇ ਨਾਲ ਉਨ੍ਹਾਂ ਦੇ ਪਰਿਵਾਰ ਦੀ ਸਹਾਇਤਾ ਹੋ ਸਕੇਗੀ ਅਤੇ ਦੂਸਰੀ ਗੱਲ ਜੋ ਪਰਿਵਾਰ ਕਹਿ ਰਿਹਾ ਹੈ ਕਿ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਉਹ ਕੇਂਦਰ ਸਰਕਾਰ ਦਾ ਕੰਮ ਹੈ ਉਨ੍ਹਾਂ ਨੂੰ ਇੱਕ ਚਿੱਠੀ ਲਿਖੀ ਜਾਵੇਗੀ।

ABOUT THE AUTHOR

...view details