ਪੰਜਾਬ

punjab

ETV Bharat / state

ਅੰਡਰ-19 ਮਹਿਲਾ ਕ੍ਰਿਕਟ ਟੀਮ ਲਈ ਪਟਿਆਲਾ ਦੀ ਮੰਨਤ ਕਸ਼ਯਪ ਦੀ ਚੋਣ, ਪਰਿਵਾਰ 'ਚ ਖੁਸ਼ੀ ਦਾ ਮਾਹੌਲ

ਪਟਿਆਲਾ ਦੀ ਰਹਿਣ ਵਾਲੀ ਕੁੜੀ ਦੀ ਅੰਡਰ-19 ਮਹਿਲਾ ਕ੍ਰਿਕਟ ਟੀਮ ਦੇ ਸਿਲੈਕਸ਼ਨ ਹੋਈ ਹੈ। ਪਟਿਆਲਾ ਦੀ ਰਹਿਣ ਵਾਲੀ ਮੰਨਤ ਕਸ਼ਯਪ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ।

U-19 women's cricket team, Mannat Kashyap in indian women cricket team
ਅੰਡਰ-19 ਮਹਿਲਾ ਕ੍ਰਿਕਟ ਟੀਮ ਲਈ ਪਟਿਆਲਾ ਦੀ ਮੰਨਤ ਕਸ਼ਯਪ ਦੀ ਚੋਣ, ਪਰਿਵਾਰ 'ਚ ਖੁਸ਼ੀ ਦਾ ਮਾਹੌਲ

By

Published : Nov 23, 2022, 12:28 PM IST

Updated : Nov 23, 2022, 12:50 PM IST

ਪਟਿਆਲਾ: ਸ਼ਹਿਰ ਦਾ ਰਹਿਣ ਵਾਲੀ 19 ਸਾਲਾ ਕ੍ਰਿਕਟ ਖਿਡਾਰਣ ਮੰਨਤ ਕਸ਼ਯਪ ਨੇ ਜਿੱਥੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ ਹੈ, ਉੱਥੇ ਹੀ ਪੰਜਾਬ ਭਰ ਵਿੱਚ ਆਪਣਾ ਨਾਂਅ ਬਣਾਉਣ ਦੀਆਂ ਤਿਆਰੀਆਂ ਵਿੱਚ ਹੈ। ਮੰਨਤ ਦੀ ਵਿਸ਼ਵ ਜੂਨੀਅਰ ਕ੍ਰਿਕਟ ਕੱਪ ਲਈ ਚੋਣ (Indian women cricket team updates) ਹੋਈ ਹੈ। ਉਸ ਨੂੰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ।



ਭਾਰਤੀ ਟੀਮ ਦਾ ਬਣੇਗੀ ਹਿੱਸਾ:ਮੰਨਤ ਦੱਖਣੀ ਅਫਰੀਕਾ ਵਿਚ ਹੋਣ ਵਾਲੇ ਅੰਡਰ 19 ਵਿਸ਼ਵ ਕੱਪ ਤੋਂ ਪਹਿਲਾਂ 24 ਨਵੰਬਰ ਨੂੰ ਮੁੰਬਈ ਵਿਚ ਨਿਊਜ਼ੀਲੈਂਡ ਦੀ ਟੀਮ ਨਾਲ 5 ਮੈਚਾਂ ਵਾਲੀ ਭਾਰਤੀ ਟੀਮ ਦਾ ਵੀ ਹਿੱਸਾ ਹੋਵੇਗੀ। ਉਸ ਦੇ ਕੋਚ ਜੂਹੀ ਜੈਨ ਨੇ ਉਸ ਦੀ ਚੋਣ ’ਤੇ ਬਹੁਤ ਖੁਸ਼ੀ ਜ਼ਾਹਰ ਕੀਤੀ ਹੈ। ਮੰਨਤ ਕਸ਼ਯਪ ਕ੍ਰਿਕਟ ਖਿਲਾਰਨ ਹੈ, ਜੋ ਕਿ ਪਿਛਲੇ ਦੱਸ ਸਾਲਾਂ ਤੋਂ ਕ੍ਰਿਕਟ ਖੇਡ ਰਹੀ ਹੈ।

ਅੰਡਰ-19 ਮਹਿਲਾ ਕ੍ਰਿਕਟ ਟੀਮ ਲਈ ਪਟਿਆਲਾ ਦੀ ਮੰਨਤ ਕਸ਼ਯਪ ਦੀ ਚੋਣ, ਪਰਿਵਾਰ 'ਚ ਖੁਸ਼ੀ ਦਾ ਮਾਹੌਲ

ਮੰਨਤ ਕਸ਼ਯਪ ਨੇ ਦੱਸਿਆ 24 ਤਰੀਕ ਨੂੰ ਉਨ੍ਹਾਂ ਦਾ ਮੈਚ ਮੁੰਬਈ ਵਿੱਚ ਨਿਊਜ਼ੀਲੈਂਡ ਨਾਲ ਪੰਜ ਮੈਚਾਂ ਦੀ ਸੀਰੀਜ਼ ਹੋਣ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਬੰਗਲੌਰ ਵਿੱਚ ਸਾਡਾ ਕੈਂਪ ਲੱਗੇਗਾ। ਫਿਰ ਵਲਡ ਕੱਪ ਸਾਊਥ ਅਫਰੀਕਾ ਵਿੱਚ ਖੇਡਣ ਜਾਣਾ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਚਾਚੇ ਦੀ ਕੁੜੀ ਨੂੰ ਦੇਖ ਕੇ ਕਾਫੀ ਪ੍ਰਭਾਵਿਤ ਹੋਈ ਅਤੇ ਕਾਫੀ ਮਿਹਨਤ ਕੀਤੀ ਹੈ। ਇਸ ਪਿੱਛੇ ਪਰਿਵਾਰ ਦਾ ਵੀ ਬਹੁਤ ਵੱਡਾ ਹੱਥ ਹੈ।


ਪਿਤਾ ਨੂੰ ਧੀ ਉੱਤੇ ਮਾਣ:ਦੂਜੇ ਪਾਸੇ ਮੰਨਤ ਕਸ਼ਯਪ ਦੇ ਪਿਤਾ ਸੰਜੀਵ ਨੇ ਦੱਸਿਆ ਕਿ ਉਸ ਦੀ ਬੇਟੀ ਨੇ ਕਾਫ਼ੀ ਮਿਹਨਤ ਕੀਤੀ ਹੈ। ਪਿਛਲੇ 10 ਸਾਲਾਂ ਤੋਂ ਖੇਡ ਰਹੀ ਹੈ। ਪਹਿਲਾਂ ਤਾਂ ਮੇਰੀ ਧੀ ਨੂੰ ਕੋਈ ਕੋਚਿੰਗ ਦੇਣ ਨੂੰ ਵੀ ਤਿਆਰ ਨਹੀਂ ਹੁੰਦਾ ਸੀ ਜਿਸ ਕਾਰਨ ਉਸ ਨੂੰ ਬਹੁਤ ਵਾਰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਪਰ, ਮੰਨਤ ਨੇ ਹਾਰ ਨਹੀਂ ਮੰਨੀ। ਪਿਤਾ ਨੇ ਕਿਹਾ ਕਿ ਸਾਨੂੰ ਅੱਜ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੀ ਧੀ ਦੀ ਸਿਲੈਕਸ਼ਨ ਭਾਰਤੀ ਟੀਮ ਵਿੱਚ ਹੋਈ ਹੈ।




ਇਹ ਵੀ ਪੜ੍ਹੋ:ਵਿਦਿਆਰਥਣ ਵੱਲੋਂ ਪਰਾਲੀ ਤੋਂ ਸਿਲੀਕਾਨ ਤਿਆਰ ਕਰਨ ਦੀ ਪੇਸ਼ਕਸ਼, ਕੌਮਾਂਤਰੀ ਮੁਕਾਬਲੇ 'ਚ ਜਿੱਤਿਆ ਮੈਡਲ

Last Updated : Nov 23, 2022, 12:50 PM IST

ABOUT THE AUTHOR

...view details