ਪੰਜਾਬ

punjab

ETV Bharat / state

ਪਟਿਆਲਾ ਦੇ ਪਿੰਡ ਸੀਲ ਦਾ ਮਨਦੀਪ ਸਿੰਘ ਹੋਇਆ ਲੱਦਾਖ 'ਚ ਸ਼ਹੀਦ - Mandeep Singh of Seel village in Patiala martyred

ਭਾਰਤ-ਚੀਨ ਸਰਹੱਦ ਵਿਖੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਰਤੀ ਫ਼ੌਜ ਦੇ 20 ਜਵਾਨਾਂ ਵਿੱਚ ਇੱਕ ਜਵਾਨ ਪਟਿਆਲਾ ਦੇ ਹਲਕਾ ਘਨੌਰ ਦੇ ਪਿੰਡ ਸੀਲ ਦਾ ਵਸਨੀਕ ਮਨਦੀਪ ਸਿੰਘ ਵੀ ਸ਼ਾਮਲ ਹੈ।

ਪਟਿਆਲਾ ਦਾ ਨੌਜਵਾਨ ਮਨਦੀਪ ਸਿੰਘ ਸ਼ਹੀਦ
ਪਟਿਆਲਾ ਦਾ ਨੌਜਵਾਨ ਮਨਦੀਪ ਸਿੰਘ ਸ਼ਹੀਦ

By

Published : Jun 17, 2020, 10:00 PM IST

ਪਟਿਆਲਾ: ਲੱਦਾਖ ਦੀ ਗਲਵਾਨ ਘਾਟੀ ਵਿੱਚ ਸੋਮਵਾਰ ਰਾਤ ਨੂੰ ਭਾਰਤੀ ਫੌਜ ਦੇ ਜਵਾਨਾਂ ਦੀ ਚੀਨੀ ਫੌਜ ਦੇ ਜਵਾਨਾਂ ਨਾਲ ਹਿੰਸਕ ਝੜਪ ਹੋ ਗਈ ਸੀ। ਜਿਸ ਵਿੱਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਹਨ, ਇਨ੍ਹਾਂ ਸ਼ਹੀਦ ਹੋਏ 20 ਜਵਾਨਾਂ ਵਿੱਚੋਂ 4 ਜਵਾਨ ਪੰਜਾਬ ਨਾਲ ਸਬੰਧਤ ਹਨ।

ਭਾਰਤ ਚੀਨ ਦੀ ਲੜਾਈ 'ਚ ਪਟਿਆਲਾ ਦੇ ਪਿੰਡ ਸੀਲ ਦਾ ਮਨਦੀਪ ਸਿੰਘ ਹੋਇਆ ਸ਼ਹੀਦ

ਇਹ ਸ਼ਹੀਦ ਹੋਏ ਨੌਜਵਾਨਾਂ ਵਿੱਚੋਂ ਇੱਕ ਮਨਦੀਪ ਸਿੰਘ ਨਾਂਅ ਦਾ ਨੌਜਵਾਨ ਪਟਿਆਲਾ ਜ਼ਿਲ੍ਹੇ ਦੇ ਹਲਕਾ ਘਨੌਰ ਦੇ ਪਿੰਡ ਸੀਲ ਦਾ ਰਹਿਣ ਵਾਲਾ ਸੀ। ਮਨਦੀਪ ਸਿੰਘ ਭਾਰਤੀ ਫ਼ੌਜ ਵਿੱਚ ਨਾਇਬ ਸੂਬੇਦਾਰ ਵਜੋਂ ਲੱਦਾਖ ਵਿੱਚ ਤਾਇਨਾਤ ਸੀ। ਸ਼ਹੀਦ ਜਵਾਨ 1998 'ਚ ਫੌਜ ਵਿੱਚ ਭਰਤੀ ਹੋਇਆ ਸੀ। ਪਿੰਡ ਵਾਸੀ ਗੁਰਜੰਟ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ 15-20 ਦਿਨ ਪਹਿਲਾਂ ਹੀ ਦੋ ਮਹੀਨਿਆਂ ਦੀ ਛੁੱਟੀ ਕੱਟ ਕੇ ਲੱਦਾਖ ਗਿਆ ਸੀ।

ਸ਼ਹੀਦ ਹੋਇਆ ਮਨਦੀਪ ਸਿੰਘ ਪਿੱਛੇ ਆਪਣੀ ਮਾਂ ਸ਼ਕੁੰਤਲਾ, ਧਰਮ ਪਤਨੀ ਗੁਰਦੀਪ ਕੌਰ ਸਮੇਤ ਦੋ ਬੱਚਿਆਂ ਇੱਕ 17 ਸਾਲਾ ਧੀ ਮਹਿਕਪ੍ਰੀਤ ਕੌਰ ਅਤੇ 11 ਪੁੱਤਰ ਜੋਬਨਪ੍ਰੀਤ ਸਿੰਘ ਸਮੇਤ 3 ਭੈਣਾਂ ਨੂੰ ਵਿਛੋੜਾ ਦੇ ਗਏ ਹਨ।

ਇਹ ਵੀ ਪੜੋ: ਚੀਨ ਨਾਲ ਹੋਈ ਹਿੰਸਕ ਝੜਪ 'ਚ ਪੰਜਾਬ ਦੇ 4 ਜਵਾਨ ਹੋਏ ਸ਼ਹੀਦ

ਦੱਸ ਦੇਈਏ ਕਿ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਸੋਮਵਾਰ ਦੀ ਰਾਤ ਨੂੰ ਭਾਰਤ ਅਤੇ ਚੀਨ ਦੀਆਂ ਫੌਜਾਂ ਦਰਮਿਆਨ ਹੋਈ ਝੜਪ ਵਿੱਚ ਪੰਜਾਬ ਦੇ ਚਾਰ ਸਪੂਤਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਇਹ ਚਾਰੋ ਸ਼ਹੀਦ ਜਵਾਨ ਪੰਜਾਬ ਦੇ ਸੰਗਰੂਰ, ਗੁਰਦਾਸਪੁਰ, ਪਟਿਆਲਾ ਅਤੇ ਮਾਨਸਾ ਨਾਲ ਸਬੰਧਤ ਹਨ।

ABOUT THE AUTHOR

...view details