ਪਟਿਆਲਾ: ਨਾਭਾ ਵਿਖੇ ਦਿਨ ਦਿਹਾੜੇ ਭਰੇ ਬਾਜ਼ਾਰ 'ਚ ਸੁਨਿਆਰੇ ਦੀ ਦੁਕਾਨ 'ਤੇ ਸੋਨਾ ਲੈਣ ਆਏ ਵਿਅਕਤੀ ਨੇ 30 ਗ੍ਰਾਮ ਸੋਨਾ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਸੋਨੇ ਦੀ ਕੀਮਤ 1 ਲੱਖ ਰੁਪਏ ਦੱਸੀ ਜਾ ਰਹੀ ਹੈ।
ਦਰਅਸਲ, ਅਸ਼ੋਕ ਜਿਊਲਰਜ਼ 'ਤੇ ਇੱਕ ਵਿਅਕਤੀ ਸੋਨੇ ਦਾ ਤਵੀਤ ਲੈਣ ਦੇ ਬਹਾਨੇ ਆਇਆ ਸੀ ਤੇ 30 ਗ੍ਰਾਮ ਸੋਨਾ ਲੈ ਕੇ ਫ਼ਰਾਰ ਹੋ ਗਿਆ। ਇਸ ਘਟਨਾ ਬਾਰੇ ਦੁਕਾਨਦਾਰ ਨੂੰ ਉਸ ਵੇਲੇ ਪਤਾ ਲੱਗਿਆ ਜਦੋਂ ਵਿਅਕਤੀ ਸੋਨਾ ਲੈ ਕੇ ਰਫੂ ਚੱਕਰ ਹੋ ਗਿਆ।