ਪਟਿਆਲਾ: ਪਿੰਡ ਦੌਣਕਲਾਂ ਦਾ ਰਹਿਣ ਵਾਲਾ ਇਕ ਹੋਰ ਕਿਸਾਨ ਦਿੱਲੀ ਧਰਨੇ ਦੀ ਭੇਂਟ ਚੜ੍ਹ ਗਿਆ। ਜ਼ਿਕਰਯੋਗ ਹੈ ਕਿ ਮ੍ਰਿਤਕ ਕਿਸਾਨ ਮਲਕੀਤ ਸਿੰਘ 3 ਦਿਨ ਪਹਿਲਾ ਹੀ ਪਿੰਡ ਵਾਪਸ ਆਇਆ ਸੀ, ਇਸ ਦੌਰਾਨ ਮਲਕੀਤ ਸਿੰਘ ਦੀ ਅਚਾਨਕ ਸਿਹਤ ਖਰਾਬ ਹੋਣ ਨਾਲ ਉਸਦੀ ਮੌਤ ਹੋ ਗਈ।
ਦਿੱਲੀ ਧਰਨੇ ਤੋਂ ਪਰਤੇ ਪਿੰਡ ਦੌਣ ਕਲਾਂ ਦੇ ਕਿਸਾਨ ਦੀ ਮੌਤ - ਮ੍ਰਿਤਕ ਕਿਸਾਨ ਮਲਕੀਤ ਸਿੰਘ 3 ਦਿਨ ਪਹਿਲਾ ਹੀ
ਪਿੰਡ ਦੌਣਕਲਾਂ ਦਾ ਰਹਿਣ ਵਾਲਾ ਇਕ ਹੋਰ ਕਿਸਾਨ ਦਿੱਲੀ ਧਰਨੇ ਦੀ ਭੇਂਟ ਚੜ੍ਹ ਗਿਆ। ਜ਼ਿਕਰਯੋਗ ਹੈ ਕਿ ਮ੍ਰਿਤਕ ਕਿਸਾਨ ਮਲਕੀਤ ਸਿੰਘ 3 ਦਿਨ ਪਹਿਲਾ ਹੀ ਪਿੰਡ ਵਾਪਸ ਆਇਆ ਸੀ, ਇਸ ਦੌਰਾਨ ਮਲਕੀਤ ਸਿੰਘ ਦੀ ਅਚਾਨਕ ਸਿਹਤ ਖਰਾਬ ਹੋਣ ਨਾਲ ਉਸਦੀ ਮੌਤ ਹੋ ਗਈ।
![ਦਿੱਲੀ ਧਰਨੇ ਤੋਂ ਪਰਤੇ ਪਿੰਡ ਦੌਣ ਕਲਾਂ ਦੇ ਕਿਸਾਨ ਦੀ ਮੌਤ ਤਸਵੀਰ](https://etvbharatimages.akamaized.net/etvbharat/prod-images/768-512-10679636-783-10679636-1613656547427.jpg)
ਇਸ ਮੌਕੇ ਕਿਸਾਨ ਯੂਨੀਅਨ ਵੱਲੋਂ ਸ਼ਹੀਦ ਕਿਸਾਨ ਮਲਕੀਤ ਸਿੰਘ ਨੂੰ ਕਿਸਾਨੀ ਝੰਡੇ ਦੇ ਵਿਚ ਲਪੇਟ ਕੇ ਅੰਤਿਮ ਵਿਦਾਈ ਦਿੱਤੀ ਗਈ, ਸਸਕਰਾ ਮੌਕੇ 'ਸ਼ਹੀਦ ਮਲਕੀਤ ਸਿੰਘ ਅਮਰ ਰਹੇ' ਦੇ ਨਾਅਰਿਆਂ ਨਾਲ ਅਸਮਾਨ ਗੂੰਜ ਉਠਿਆ।
ਗੱਲਬਾਤ ਦੌਰਾਨ ਕਿਸਾਨ ਆਗੂ ਗੁਰਧਿਆਨ ਸਿੰਘ ਨੇ ਦਸਿਆ ਕਿ ਮਲਕੀਤ ਸਿੰਘ ਇਕ ਗ਼ਰੀਬ ਪਰਿਵਾਰ ਤੋ ਹੈ। ਮ੍ਰਿਤਕ ਕਿਸਾਨ ਮਲਕੀਤ ਸਿੰਘ ਦੇ 2 ਬੱਚੇ ਹਨ, ਜਿਨ੍ਹਾਂ ਵਿਚੋਂ ਇਕ ਦਾ ਥੋੜ੍ਹੇ ਦਿਨ ਪਹਿਲਾਂ ਹੀ ਚੁੰਨੀ ਚੜ੍ਹਾ ਕੇ ਵਿਆਹ ਕੀਤਾ ਸੀ। ਮ੍ਰਿਤਕ ਦੇ ਸਿਰ ਕਰਜ਼ਾ ਵੀ ਬਹੁਤ ਹੈ, ਮਲਕੀਤ ਸਿੰਘ ਦੇ ਸਸਕਾਰ ਮੌਕੇ ਉਨ੍ਹਾਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਅੱਗੇ ਮੰਗ ਕੀਤੀ ਕਿ ਪੀੜ੍ਹਤ ਪਰਿਵਾਰ ਦਾ ਕਰਜ਼ਾ ਮੁਆਫ਼ੀ ਅਤੇ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ।