ਪੰਜਾਬ

punjab

ETV Bharat / state

ਮੈਂ ਮੁੱਖ ਮੰਤਰੀ ਦੀ ਪਤਨੀ ਹਾਂ ਤੇ ਮੈਨੂੰ ਬਣਦੀ ਸੁਰੱਖਿਆ ਹੀ ਮਿਲੀ ਹੈ: ਪਰਨੀਤ ਕੌਰ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਰਹੱਦੀ ਇਲਾਕਿਆਂ ਦੇ ਦੌਰੇ ਬਾਰੇ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਹੱਦੀ ਖੇਤਰਾਂ ਦੇ ਦੌਰੇ 'ਤੇ ਜਾ ਰਹੇ ਹਨ ਕਿਉਕਿ ਉਨ੍ਹਾਂ ਦਾ ਆਰਮੀ ਬੈੱਕਰਾਊਂਡ ਹੈ ਤੇ ਸਰਹੱਦੀ ਖੇਤਰਾਂ ਦੀ ਸੁਰੱਖਿਆ ਸਬੰਧੀ ਜਾਇਜ਼ਾ ਲੈਣਗੇ।

ਮਹਾਰਾਣੀ ਪਰਨੀਤ ਕੌਰ

By

Published : Feb 27, 2019, 9:19 PM IST

ਪਟਿਆਲਾ: ਭਾਰਤੀ ਹਵਾਈ ਫ਼ੌਜ ਵਲੋਂ ਪਾਕਿਸਤਾਨ 'ਚ ਕੀਤੀ ਗਈ ਹਵਾਈ ਸਟ੍ਰਾਈਕ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਰਹੱਦੀ ਇਲਾਕਿਆਂ ਦੇ ਦੌਰੇ ਬਾਰੇ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਹੱਦੀ ਖੇਤਰਾਂ ਦੇ ਦੌਰੇ 'ਤੇ ਜਾ ਰਹੇ ਹਨ ਕਿਉਕਿ ਉਨ੍ਹਾਂ ਦਾ ਆਰਮੀ ਬੈੱਕਰਾਊਂਡ ਹੈ ਤੇ ਸਰਹੱਦੀ ਖੇਤਰਾਂ ਦੀ ਸੁਰੱਖਿਆ ਸਬੰਧੀ ਜਾਇਜ਼ਾ ਲੈਣਗੇ।

ਮਹਾਰਾਣੀ ਪਰਨੀਤ ਕੌਰ
ਸਰਜੀਕਲ ਸਟ੍ਰਾਈਕ 'ਤੇ ਪਰਨੀਤ ਕੌਰ ਨੇ ਕਿਹਾ ਕਿ ਦੇਸ਼ ਦੀ ਅਖੰਡਤਾ ਲਈ ਕੋਈ ਕਿੰਤੂ-ਪਰੰਤੂ ਨਹੀ ਹੋਣ ਚਾਹੀਦਾ ਅਤੇ ਅਸੀਂ ਫੌਜ ਦੇ ਨਾਲ ਹਾਂ। ਬੀਤੇ ਦਿਨੀਂ ਪਟਿਆਲਾ ਤੋਂ ਸਾਂਸਦ ਧਰਮਵੀਰ ਗਾਂਧੀ ਵਲੋਂ ਪਰਨੀਤ ਕੋਰ 'ਤੇ ਸਰਕਾਰੀ ਗੱਡੀਆਂ ਅਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਗਾਏ ਸਨ। ਇਸ ਸਬੰਧੀ ਪਰਨੀਤ ਕੌਰ ਨੇ ਕਿਹਾ ਕਿ ਮੈਂ 3 ਵਾਰ ਐੱਮ ਪੀ ਰਹਿ ਚੁੱਕੀ ਹਾਂ ਤੇ ਮੈ ਮੁੱਖ ਮੰਤਰੀ ਦੀ ਪਤਨੀ ਹਾਂ ਅਤੇ ਜੋ ਮੇਰੀ ਬਣਦੀ ਸੁਰੱਖਿਆ ਹੈ ਉਹ ਹੀ ਮਿਲੀ ਹੋਈ ਹੈ।ਇਸ ਦੇ ਨਾਲ ਹੀ 'ਆਪ' ਪਾਰਟੀ ਬਾਰੇ ਪਰਨੀਤ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੋਈ ਵਜੂਦ ਨਹੀਂ ਹੈ ਤੇ 'ਆਪ' ਪਾਰਟੀ ਟੁੱਟ ਚੁੱਕੀ ਹੈ।

ABOUT THE AUTHOR

...view details