ਪਟਿਆਲਾ :ਮੁਜ਼ੱਫਰਨਗਰ ਵਿਖੇ ਖੇਤੀ ਕਾਨੂੰਨਾਂ (Black laws) ਨੂੰ ਰੱਦ ਕਰਵਾਉਣ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਮਹਾਪੰਚਾਇਤ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਇਸ ਮਹਾਂ ਪੰਚਾਇਤ ਵਿਚ ਹਿੱਸਾ ਲਿਆ ਜਾ ਰਿਹਾ ਹੈ। ਜਿਸ ਦੇ ਤਹਿਤ ਮਹਾਂ ਪੰਚਾਇਤ ਨੂੰ ਦੇਖਦੇ ਹੋਏ ਸਿਆਸਤ ਵੀ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ। ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਬੀਜੇਪੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜੋ ਕਿਸਾਨਾਂ ਵੱਲੋਂ ਮਹਾਂਪੰਚਾਇਤ ਕੀਤੀ ਗਈ ਹੈ ਉਹ ਸਾਰਿਆਂ ਦੇ ਹਿੱਤ ਲਈ ਹੈ।
ਮਹਾਪੰਚਾਇਤ ਸਾਰਿਆਂ ਦੇ ਹਿੱਤ ਵਿਚ: ਧਰਮਸੋਤ - ਪਾਕਿਸਤਾਨ
ਮੁਜ਼ੱਫਰਨਗਰ ਵਿਖੇ ਖੇਤੀ ਕਾਨੂੰਨਾਂ (Black laws) ਨੂੰ ਰੱਦ ਕਰਵਾਉਣ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਮਹਾਪੰਚਾਇਤ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਇਸ ਮਹਾਂ ਪੰਚਾਇਤ ਵਿਚ ਹਿੱਸਾ ਲਿਆ ਜਾ ਰਿਹਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਬੀਜੇਪੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜੋ ਕਿਸਾਨਾਂ ਵੱਲੋਂ ਮਹਾਂਪੰਚਾਇਤ ਕੀਤੀ ਗਈ ਹੈ ਉਹ ਸਾਰਿਆਂ ਦੇ ਹਿੱਤ ਲਈ ਹੈ।
ਧਰਮਸੋਤ ਨੇ ਕਿਹਾ ਕਿ ਬੀਜੇਪੀ (BJP) ਨੂੰ ਕਿਸਾਨਾਂ ਨਾਲ ਕਿਸੇ ਤਰ੍ਹਾਂ ਦੀ ਹਮਦਰਦੀ ਨਹੀਂ ਅਤੇ ਨਾ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਕਦੇ ਤਕੜਾ ਕੀਤਾ। ਧਰਮਸੋਤ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਕੇਵਲ ਤੇ ਕੇਵਲ ਕਾਂਗਰਸ ਵੱਲੋਂ ਹੀ ਕਿਸਾਨਾਂ ਦੀ ਬਾਂਹ ਫੜੀ ਗਈ ਅਤੇ ਉਨ੍ਹਾਂ ਨੂੰ ਤਕੜੇ ਕੀਤਾ। ਧਰਮਸੋਤ ਨੇ ਕਿਹਾ ਕਿ ਪੰਜਾਬ ਦੇ ਅੰਨਦਾਤੇ ਕਿਸਾਨ ਨੇ 15-15 ਸਾਲਾ ਦੇ ਅੰਨ ਭੰਡਾਰ ਭਰ ਦਿੱਤੇ ਹਨ ਅਤੇ ਹੁਣ ਕਿਸਾਨ ਹੀ ਬੀਜੇਪੀ ਨੂੰ ਬੁਰੇ ਲੱਗਣ ਲੱਗ ਗਏ।ਧਰਮਸੋਤ ਨੇ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਮਹਾਂਪੰਚਾਇਤ ਤੇ ਬੋਲਦੇ ਕਿਹਾ ਕਿ ਕਿਸਾਨ ਬਿਨਾਂ ਲਾਲਚ ਬਿਨਾਂ ਕੁਰਸੀ ਤੋਂ ਉਹ ਅੰਦੋਲਨ ਲੜ ਰਹੇ ਹਨ। ਉਹ ਆਪਣੇ ਹੱਕਾਂ ਅਤੇ ਲੋਕਾਂ ਲਈ ਲੜ ਰਹੇ ਹਨ ਅਤੇ ਜੇਕਰ ਕਿਸਾਨ ਤਕੜੇ ਨੇ ਤਾਂ ਹੀ ਪੂਰਾ ਦੇਸ਼ ਤਕੜਾ।