ਪਟਿਆਲਾ: ਕੁਝ ਦਿਨ ਪਹਿਲਾਂ ਜ਼ਿਲ੍ਹੇ ਦੇ ਪਿੰਡ ਤਖਤੂਪੁਰਾ ਵਿੱਚ ਹੋਇਆ ਆਪਸੀ ਝਗੜੇ ਵੱਧਦਾ ਹੀ ਜਾ ਰਿਹਾ ਹੈ। ਪਹਿਲਾਂ ਇਸ ਝਗੜੇ ਨੂੰ ਲੈ ਕੇ ਗੰਡਾ ਖੇੜੀ ਥਾਣੇ ਵਿੱਚ ਇੱਕ ਦੂਜੇ ਨਾਲ ਕਿਹਾ ਸੁਣੀ ਹੋਈ ਅਤੇ ਪੱਗਾਂ ਤੱਕ ਵੀ ਲੱਥੀਆਂ ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸੇ ਵੀਡੀਓ ਵਿੱਚ ਹਲਕਾ ਘਨੌਰ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਇਹ ਕਹਿ ਰਹੇ ਹਨ ਉਨ੍ਹਾਂ ਦੀਆਂ ਔਰਤਾ ਚੁੱਕ ਲਿਆਓ।
ਇਸੇ ਨੂੰ ਲੈ ਕੇ ਈਟੀਵੀ ਭਾਰਤ ਨੇ ਮਦਨ ਲਾਲ ਨਾਲ ਗੱਲਬਾਤ ਕੀਤੀ। ਇਸ ਦੌਰਾਨ ਮਦਨ ਲਾਲ ਜਲਾਲਪੁਰ ਨੇ ਅਕਾਲੀ ਦਲ ਉੱਤੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਭਾਵੇਂ ਅਕਾਲੀ ਸਰਕਾਰ ਨਹੀਂ ਹੈ ਪਰ ਫਿਰ ਵੀ ਥਾਣਿਆਂ ਵਿੱਚ ਅਕਾਲੀਆਂ ਦੀ ਹੀ ਚੱਲ ਰਹੀ ਹੈ। ਵੀਡੀਓ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਘਰ ਵਿੱਚ ਕੋਈ ਜੀਅ ਇਸ ਤਰ੍ਹਾਂ ਵੱਢਿਆ ਟੁੱਕਿਆ ਪਿਆ ਹੋਵੇ ਤਾਂ ਉੱਥੇ ਕੋਈ ਕੀ ਕਰ ਸਕਦਾ ਹੈ।