ਪੰਜਾਬ

punjab

ETV Bharat / state

ਕੈਪਟਨ ਦੇ ਅਸਤੀਫ਼ੇ ਪਿੱਛੇ ਹੈ ਭਾਜਪਾ ਦੀ ਕੋਝੀ ਚਾਲ: ਮਦਨ ਲਾਲ ਜਲਾਲਪੁਰ - ਅਰੂਸਾ ਆਲਮ

ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ (Madan Lal Jalalpur ) ਨੇ ਆਪਣੇ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਕਿਹਾ ਕਿ ਭਾਵੇਂ ਵਿਰੋਧੀ ਮੀਡੀਆ ਆ ਕੇ ਵਿਕਾਸ ਕਾਰਜਾਂ ਦੀ ਜਾਂਚ ਕਰੇ ਅਤੇ ਮੈਂ ਉਨ੍ਹਾਂ ਦੇ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਆਪਣੀਆਂ ਕੋਝੀਆਂ ਚਾਲਾਂ ਨੂੰ ਪੂਰਾ ਕਰਨ ਲਈ ਕਈ ਤਰ੍ਹਾਂ ਦੇ ਹੱਥ ਕੰਢੇ ਅਪਣਾਉਂਦੀ ਹੈ ਅਤੇ ਇਸ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਭਾਜਪਾ ਨੇ ਕੋਝੀਆਂ ਚਾਲਾਂ ਨਾਲ ਡਰਾ ਧਮਕਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣੇ ਹੱਥ ਕੰਢੇ 'ਤੇ ਝੜਾ ਲਿਆ ਹੈ।

ਕੈਪਟਨ ਦੇ ਅਸਤੀਫ਼ੇ ਪਿੱਛੇ ਹੈ ਭਾਜਪਾ ਦੀ ਕੋਝੀ ਚਾਲ: ਮਦਨ ਲਾਲ ਜਲਾਲਪੁਰ
ਕੈਪਟਨ ਦੇ ਅਸਤੀਫ਼ੇ ਪਿੱਛੇ ਹੈ ਭਾਜਪਾ ਦੀ ਕੋਝੀ ਚਾਲ: ਮਦਨ ਲਾਲ ਜਲਾਲਪੁਰ

By

Published : Oct 23, 2021, 7:45 PM IST

ਪਟਿਆਲਾ: ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ (Madan Lal Jalalpur ) ਨੇ ਆਪਣੇ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਕਿਹਾ ਕਿ ਭਾਵੇਂ ਵਿਰੋਧੀ ਮੀਡੀਆ ਆ ਕੇ ਵਿਕਾਸ ਕਾਰਜਾਂ ਦੀ ਜਾਂਚ ਕਰੇ ਅਤੇ ਮੈਂ ਉਨ੍ਹਾਂ ਦੇ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਘਨੌਰ ਇਲਾਕੇ ਵਿਚ ਜੋ ਵਿਕਾਸ ਕਾਰਜ ਹੋ ਰਹੇ ਸਨ, ਉਹ ਮੁਕੰਮਲ ਹਨ। ਉਨ੍ਹਾਂ ਕਿਹਾ ਕਿ ਇਹ ਵਿਕਾਸ ਕਾਰਜ਼ ਪੰਜਾਬ ਦੇ ਹੋਰ ਸ਼ਹਿਰਾਂ ਦੇ ਵਿਕਾਸ ਦੇ ਲਈ ਇੱਕ ਮਾਡਲ ਪੇਸ਼ ਕਰਦੇ ਕਰਦੇ ਹਨ।

ਕੈਪਟਨ ਦੇ ਅਸਤੀਫ਼ੇ ਪਿੱਛੇ ਹੈ ਭਾਜਪਾ ਦੀ ਕੋਝੀ ਚਾਲ: ਮਦਨ ਲਾਲ ਜਲਾਲਪੁਰ

ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਇੱਕ ਚੰਗੇ ਵਿਅਕਤੀ ਹਨ, ਪਰ ਇਸ ਤਰ੍ਹਾਂ ਨਵੀਂ ਪਾਰਟੀ ਬਣਾਉਣਾ ਉਨ੍ਹਾਂ ਦੀ ਮਜ਼ਬੂਰੀ ਹੋ ਸਕਦੀ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਜਪਾ ((BJP)) ਸਰਕਾਰ ਆਪਣੀਆਂ ਕੋਝੀਆਂ ਚਾਲਾਂ ਨੂੰ ਪੂਰਾ ਕਰਨ ਲਈ ਕਈ ਤਰ੍ਹਾਂ ਦੇ ਹੱਥ ਕੰਢੇ ਅਪਣਾਉਂਦੀ ਹੈ ਅਤੇ ਇਸ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਭਾਜਪਾ ਨੇ ਕੋਝੀਆਂ ਚਾਲਾਂ ਨਾਲ ਡਰਾ ਧਮਕਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣੇ ਹੱਥ ਕੰਢੇ 'ਤੇ ਝੜਾ ਲਿਆ ਹੈ।

ਉਨ੍ਹਾਂ ਕਿਹਾ ਕਿ ਭਾਜਪਾ (BJP) ਨੇ ਆਪਣੀਆਂ ਕੋਝੀਆਂ ਚਾਲਾਂ ਨਾਲ ਪੰਜਾਬ ਵਿੱਚ ਆਪਣੇ ਬੰਦੇ ਲਗਵਾਏ। ਜਿਵੇ ਕਿ ਪਟਿਆਲਾ ਵਿੱਚ ਆਰਐਸਐਸ ਦੇ ਕਈ ਅਧਿਕਾਰੀ ਪੰਜਾਬੀ ਯੂਨੀਵਰਸਿਟੀ (Punjabi University) ਦੇ ਵਾਈਸ ਚਾਂਸਲਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਵਰਗੇ ਵੱਡੇ ਅਹੁਦਿਆਂ ’ਤੇ ਤਾਇਨਾਤ ਹਨ।

ਉਨ੍ਹਾਂ ਅਰੂਸਾ ਆਲਮ (Arusa Alam) ਦੇ ਮੁੱਦੇ ਬਾਬਤ ਗੱਲ ਕਰਦਿਆਂ ਕਿਹਾ ਕਿ ਅਰੂਸਾ ਆਲਮ ਦੀ ਜਾਂਚ ਹੋਣੀ ਚਾਹੀਦੀ ਹੈ। ਸ਼ਰਾਬ ਦੀਆਂ ਫੈਕਟਰੀਆਂ ਦੇ ਮਾਲਕ ਕੌਣ ਹੈ ਉਸ ਦੇ ਪਿੱਛੇ ਕਿਸਦੀ ਸ਼ਹਿ ਸੀ ਇਸ ਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਰੂਸਾ ਆਲਮ ਪੰਜਾਬ ਨੂੰ ਲੁੱਟ ਕੇ ਬਾਹਰ ਲੇੈ ਗਈ ਇਸ ਸਾਰੇ ਮਾਮਲੇ ਪ੍ਰਤੀ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ:ਮੁਸਤਫਾ ਦੇ ਟਵੀਟ ਦਾ ਕੈਪਟਨ ਵਲੋਂ ਠੋਕਵਾਂ ਜਵਾਬ

ABOUT THE AUTHOR

...view details