ਪਟਿਆਲਾ :ਨਵਜੋਤ ਸਿੰਘ ਸਿੱਧੂ , ਸੁਖਜਿੰਦਰ ਰੰਧਾਵਾ ਤੇ ਚਰਨਜੀਤ ਚੰਨੀ ਚਾਹ ਪੀਣ ਲਈ ਪਟਿਆਲਾ ਵਿੱਚ ਮਦਨ ਲਾਲ ਜਲਾਲਪੁਰ ਦੇ ਘਰ ਪਹੁੰਚੇ। ਮੁਲਾਕਾਤ ਦੌਰਾਨ ਸਿੱਧੂ ਨੇ ਕਿਹਾ ਚੋਣਾਂ ਦੌਰਾਨ ਪਹਿਲੀ ਰੈਲੀ ਹਲਕਾ ਘਨੌਰ ਵਿੱਚ ਹੋਈ ਸੀ ਅਤੇ ਇਹ ਮਦਨ ਲਾਲ ਜਲਾਲਪੁਰ ਨਹੀਂ ਬਲਕਿ ਤੁਸੀਂ ਸਮਝੋ ਨਵਜੋਤ ਸਿੰਘ ਸਿੱਧੂ ਹਲਕਾ ਘਨੌਰ ਚੋਣ ਲੜ ਰਹੇ ਹਨ, ਅਸੀਂ ਮਦਨਲਾਲ ਦੇ ਨਾਲ ਹਾਂ।
ਚਰਨਜੀਤ ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਮਦਨ ਲਾਲ ਜਲਾਲਪੁਰ ਦੇ ਨਾਲ ਵੱਡੇ ਪੱਧਰ 'ਤੇ ਹੈ। ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਮਦਨ ਲਾਲ ਦੇ ਹੱਕ ਕਿਹਾ ਕਿ ਇਹ ਇੱਕ ਸੱਚੇ ਤੇ ਇਮਾਨਦਾਰ ਇਨਸਾਨ ਹਨ।