ਪਟਿਆਲਾ: ਨੈਸ਼ਨਲ ਲਾਅ ਯੂਨੀਵਰਸਿਟੀ ਵਿਖੇ ਦਿਵਾਨੀ ਕੇਸਾਂ ਦਾ ਆਪਸੀ ਤਾਲਮੇਲ ਨਾਲ ਨਿਪਟਾਰਾ ਕਰਨ ਲਈ ਆਉਣ ਵਾਲੀ 13 ਜੁਲਾਈ ਨੂੰ ਲੋਕ ਅਦਾਲਤ ਲਗਾਈ ਜਾਵੇਗੀ। ਇਸ ਦੌਰਾਨ ਲਗਭਗ 1500 ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇਗਾ।
ਪਟਿਆਲਾ: ਲਟਕੇ ਕੇਸਾਂ ਦਾ ਝਟਕੇ 'ਚ ਨਿਪਟਾਰਾ, ਲੱਗੇਗੀ ਲੋਕ ਅਦਾਲਤ - punjab news
ਪਟਿਆਲਾ ਵਿਖੇ ਦਿਵਾਨੀ ਕੇਸਾਂ ਦਾ ਆਪਸੀ ਤਾਲਮੇਲ ਨਾਲ ਨਿਪਟਾਰਾ ਕਰਨ ਲਈ ਇਸ 13 ਜੁਲਾਈ ਨੂੰ ਲੋਕ ਅਦਾਲਤ ਲਗਾਈ ਜਾਵੇਗੀ।
ਫੋਟੋਂ
ਇਸ ਬਾਰੇ ਜ਼ਿਲ੍ਹਾ ਸੈਸ਼ਨ ਜੱਜ ਰਾਜਿੰਦਰ ਅਗਰਵਾਲ ਨੇ ਦੱਸਿਆ ਕਿ ਇਸ ਰਾਹੀਂ ਅਦਾਲਤ ਵੱਲੋਂ ਸਸਤਾ ਅਤੇ ਛੇਤੀ ਨਿਆਂ ਮਿਲ ਜਾਵੇਗਾ ਤੇ ਲੋਕ ਅਦਾਲਤ ਦੇ ਫ਼ੈਸਲੇ ਤੁਰੰਤ ਲਾਗੂ ਹੋ ਜਾਂਦੇ ਹਨ। ਇਸ ਦੇ ਨਾਲ ਹੀ ਮਾਮਲਿਆਂ ਦਾ ਹੱਲ ਹੋਣ ਤੋਂ ਬਾਅਦ ਸਬੰਧਿਤ ਧਿਰਾਂ ਦੀ ਕੋਰਟ ਫ਼ੀਸ ਵੀ ਵਾਪਿਸ ਕਰ ਦਿੱਤੀ ਜਾਂਦੀ ਹੈ। ਦੱਸਣਯੋਗ ਹੈ ਇਸ ਮੌਕੇ ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਟੀ ਦੀ ਚੇਅਰਮੈਨ ਆਰਤੀ ਜੈਨ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ।