ਪਟਿਆਲਾ: ਲੋਹੜੀ ਦਾ ਤਿਉਹਾਰ ਜਿਥੇ ਪੂਰੇ ਦੇਸ਼ ਵਿੱਚ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਉਥੇ ਹੀ ਹੁਣ ਮੁਡਿਆ ਦੇ ਨਾਲ ਕੁੜਿਆਂ ਦੀ ਵੀ ਲੋਹੜੀ ਮਨਾਈ ਜਾ ਰਹੀ ਹੈ। ਇਸ ਦੇ ਤਹਿਤ ਨਾਭਾ ਵਿਖੇ ਐਸਓਆਈ ਮਾਲਵਾ ਜੋਨ 2 ਦੇ ਪ੍ਰਧਾਨ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗੁਰਸੇਵਕ ਸਿੰਘ ਗੋਲੁ ਵੱਲੋਂ ਧੀਆਂ ਦੀ ਲੋਹੜੀ ਮਨਾਈ। ਇਸ ਪ੍ਰੋਗਰਾਮ ਦੌਰਾਨ ਪ੍ਰਸਿੱਧ ਨਾਟਕਕਾਰ ਨਿਰਭੈਅ ਸਿੰਘ ਧਾਲੀਵਾਲ ਵੱਲੋਂ ਦਰਦ ਅਣਜੰਮੀਆਂ ਧੀਆਂ ਦਾ ਨਾਟਕ ਪੇਸ਼ ਕੀਤਾ ਗਿਆ।
ਪਹਿਲਾਂ ਸਿਰਫ਼ ਮੁਡਿਆ ਦੀ ਲੋਹੜੀ ਮਨਾਈ ਜਾਂਦੀ ਸੀ ਅਤੇ ਹੁਣ ਕੁੜੀਆਂ ਦੀ ਲੋਹੜੀ ਮਨਾਈ ਜਾ ਰਹੀਂ ਹੈ। ਛੋਟੀ-ਛੋਟੀਆਂ ਲੜਕੀਆਂ ਵੱਲੋਂ ਸਟੇਜ 'ਤੇ ਆਪਣੀ ਪੇਸ਼ਕਾਰੀ ਵਿਖਾਈ ਗਈ। ਪਰ ਅਜੇ ਵੀ ਲੋਕ ਕੁੱਖਾਂ ਵਿੱਚ ਆਪਣੀਆਂ ਧੀਆਂ ਨੂੰ ਖ਼ਤਮ ਕਰਨ ਵਿੱਚ ਲੱਗੇ ਹੋਏ ਹਨ ਅਤੇ ਲੜਕੀਆਂ ਦੇ ਅਧਾਰਤ ਨਾਟਕ ਦਰਦ ਅਣਜੰਮੀਆਂ ਧੀਆਂ ਪੇਸ਼ ਕੀਤਾ ਗਿਆ।
ਨਾਭਾ 'ਚ ਮਨਾਈ ਧੀਆਂ ਦੀ ਲੋਹੜੀ ਇਸ ਮੌਕੇ ਉੱਘੇ ਨਾਟਕਕਾਰ ਨਿਰਭੈ ਧਾਲੀਵਾਲ ਨੇ ਕਿਹਾ ਕਿ ਅਸੀਂ ਦਰਦ ਅਣਜੰਮੀਆਂ ਧੀਆਂ ਦਾ ਨਾਟਕ ਪਿਛਲੇ 25 ਸਾਲਾਂ ਤੋਂ ਲੋਕਾਂ ਅੱਗੇ ਪੇਸ਼ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਜਾਗਰੁਕ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਧੀਆਂ ਦਾ ਸਨਮਾਨ ਕਰੋ ਕਿਉਂਕਿ ਜੇਕਰ ਧੀਆਂ ਹੀ ਨਹੀਂ ਰਹਿਣਗੀਆਂ ਤਾਂ ਅੱਗਲੀ ਪੀੜ੍ਹੀ ਕਿਵੇਂ ਵਧੇਗੀ।
ਇਸ ਮੌਕੇ ਐਸਓਆਈ ਮਾਲਵਾ ਜੋਨ 2 ਦੇ ਪ੍ਰਧਾਨ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗੁਰਸੇਵਕ ਸਿੰਘ ਗੋਲੂ ਨੇ ਕਿਹਾ ਕਿ ਅਸੀਂ ਧੀਆਂ ਦੀ ਲੋਹੜੀ ਮਨਾ ਰਹੇ ਹਾਂ ਅਤੇ ਲੜਕੇ ਸਾਡੇ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਕਿਹਾ ਕਿ ਕੁੜੀਆਂ ਹੁਣ ਹਰ ਮੁਕਾਮ ਤੇ ਉਪਲੱਬਧੀਆਂ ਨੂੰ ਛੂਹ ਰਹੀਆਂ ਹਨ ਅਤੇ ਲੜਕੀਆਂ ਵੱਲੋਂ ਸਟੇਜ 'ਤੇ ਜੋ ਆਪਣੀ ਪੇਸ਼ਕਾਰੀ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇੱਦਾ ਹੀ ਹਰ ਸਾਲ ਧੀਆਂ ਦੀ ਲੋਹੜੀ ਮਨਾਉਂਦੇ ਆ ਰਹੇ ਹਾਂ ਤੇ ਮਨਾਉਂਦੇ ਰਹਾਗੇ।