ਪਟਿਆਲਾ : ਪੁਲਿਸ ਭਰਤੀ ਨੂੰ ਲੈ ਕੇ ਟ੍ਰੇਨਿੰਗ ਕਰ ਰਹੇ ਨੌਜਵਾਨ ਮੁੰਡੇ ਕੁੜੀਆਂ ਨੇ ਅੱਜ ਪਟਿਆਲਾ ਦੇ ਵਿਚ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਇਨ੍ਹਾਂ ਨੌਜਵਾਨਾਂ ਨੇ ਦੋਸ਼ ਲਾਇਆ ਕਿ ਉਹ ਪੁਲਿਸ ਕਾਂਸਟੇਬਲ ਦੀ ਭਰਤੀ ਦੇ ਲਈ ਟ੍ਰੇਨਿੰਗ ਕਰਨ ਦੇ ਲਈ ਪੁਲਿਸ ਗਰਾਊਂਡ ਵਿੱਚ ਗਏ ਸੀ ਪਰ ਉੱਥੇ ਉਨ੍ਹਾਂ ਨੂੰ ਪੁਲੀਸ ਮੁਲਾਜ਼ਮਾਂ ਨੇ ਇਹ ਕਹਿ ਕੇ ਬਾਹਰ ਭੇਜ ਦਿੱਤਾ ਕਿ ਤੁਸੀਂ ਇੱਥੇ ਪੁਲਿਸ ਦੇ ਗਰਾਊਂਡ ਵਿੱਚ ਰਨਿੰਗ ਨਹੀਂ ਕਰ ਸਕਦੀ ਇਸ ਮਗਰੋਂ ਇਹ ਨੌਜਵਾਨ ਮੁੰਡੇ ਕੁੜੀਆਂ ਇਨਵਾਇਰਨਮੈਂਟ ਪਾਰਕ ਦੇ ਵਿੱਚ ਚਲੇ ਗਏ ਜਿੱਥੇ ਕਿ ਪੁਲਿਸ ਦੇ ਇਕ ਡੀ ਐੱਸ ਪੀ ਨੇ ਇਨ੍ਹਾਂ ਨੂੰ ਉੱਥੇ ਵੀ ਰਨਿੰਗ ਅੰਦਰੋਂ ਰੋਕਦਿਆਂ ਇਨਵਾਇਰਨਮੈਂਟ ਪਾਰਕ ਦੇ ਵਿੱਚੋਂ ਬਾਹਰ ਜਾਣ ਦਾ ਆਦੇਸ਼ ਸੁਣਾ ਦਿੱਤਾ।
ਲਓ ਸੁਣੋ ਕੱਲ੍ਹ ਦੇ ਪੁਲਿਸੀਆਂ ਨੇ ਵੀ ਲਾਏ ਸਰਕਾਰ ਮੁਰਦਾਬਾਦ ਦੇ ਨਾਅਰੇ
ਪੁਲਿਸ ਭਰਤੀ ਨੂੰ ਲੈ ਕੇ ਟ੍ਰੇਨਿੰਗ ਕਰ ਰਹੇ ਨੌਜਵਾਨ ਮੁੰਡੇ ਕੁੜੀਆਂ ਨੇ ਅੱਜ ਪਟਿਆਲਾ ਦੇ ਵਿਚ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਇਨ੍ਹਾਂ ਨੌਜਵਾਨਾਂ ਨੇ ਦੋਸ਼ ਲਾਇਆ ਕਿ ਉਹ ਪੁਲਿਸ ਕਾਂਸਟੇਬਲ ਦੀ ਭਰਤੀ ਦੇ ਲਈ ਟ੍ਰੇਨਿੰਗ ਕਰਨ ਦੇ ਲਈ ਪੁਲਿਸ ਗਰਾਊਂਡ ਵਿੱਚ ਗਏ ਸੀ ਪਰ ਉੱਥੇ ਉਨ੍ਹਾਂ ਨੂੰ ਪੁਲੀਸ ਮੁਲਾਜ਼ਮਾਂ ਨੇ ਇਹ ਕਹਿ ਕੇ ਬਾਹਰ ਭੇਜ ਦਿੱਤਾ ਕਿ ਤੁਸੀਂ ਇੱਥੇ ਪੁਲਿਸ ਦੇ ਗਰਾਊਂਡ ਵਿੱਚ ਰਨਿੰਗ ਨਹੀਂ ਕਰ ਸਕਦੀ ਇਸ ਮਗਰੋਂ ਇਹ ਨੌਜਵਾਨ ਮੁੰਡੇ ਕੁੜੀਆਂ ਇਨਵਾਇਰਨਮੈਂਟ ਪਾਰਕ ਦੇ ਵਿੱਚ ਚਲੇ ਗਏ ਜਿੱਥੇ ਕਿ ਪੁਲਿਸ ਦੇ ਇਕ ਡੀ ਐੱਸ ਪੀ ਨੇ ਇਨ੍ਹਾਂ ਨੂੰ ਉੱਥੇ ਵੀ ਰਨਿੰਗ ਅੰਦਰੋਂ ਰੋਕਦਿਆਂ ਇਨਵਾਇਰਨਮੈਂਟ ਪਾਰਕ ਦੇ ਵਿੱਚੋਂ ਬਾਹਰ ਜਾਣ ਦਾ ਆਦੇਸ਼ ਸੁਣਾ ਦਿੱਤਾ।
ਲਓ ਸੁਣੋ ਕੱਲ੍ਹ ਦੇ ਪੁਲਿਸੀਆਂ ਨੇ ਵੀ ਲਾਏ ਸਰਕਾਰ ਮੁਰਦਾਬਾਦ ਦੇ ਨਾਅਰੇ
ਇਸ ਤੋਂ ਭੜਕੇ ਹੋਏ ਨੌਜਵਾਨ ਮੁੰਡੇ ਕੁੜੀਆਂ ਸਡ਼ਕ ਦੇ ਉਪਰ ਆ ਗਏ ਤੇ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਅਤੇ ਨਾਲ ਹੀ ਪੁਲਸ ਦੇ ਖਿਲਾਫ ਵੀ ਜੰਮ ਕੇ ਭੜਾਸ ਕੱਢਦਿਆਂ ਕਿਹਾ ਕਿ ਅਸੀਂ ਪੁਲਿਸ ਦੇ ਵਿਚ ਭਰਤੀ ਹੋਣ ਦੇ ਲਈ ਕਰੜੀ ਮਿਹਨਤ ਕਰ ਰਹੇ ਹਾਂ ਪਰ ਸਾਡੇ ਨਾਲ ਪੁਲੀਸ ਦੇ ਅਧਿਕਾਰੀ ਹੀ ਇਸ ਤਰ੍ਹਾਂ ਦੀ ਗੱਲ ਕਰ ਰਹੇ ਹਨ ਜੋ ਕਿ ਸਰਾਸਰ ਗਲਤ ਹੈ ਪੁਲੀਸ ਦੇ ਕਈ ਮੁਲਾਜ਼ਮਾਂ ਨੇ ਸਾਡੇ ਨਾਲ ਉੱਥੇ ਬਦਤਮੀਜ਼ੀ ਕੀਤੀ ਜਿਸ ਕਾਰਨ ਉਹ ਬੇਹੱਦ ਦੁਖੀ ਹੋ ਕੇ ਤੇ ਹੁਣ ਇਹ ਪ੍ਰਦਰਸ਼ਨ ਕਰ ਰਹੇ ਹਨ।