ਪਟਿਆਲਾ:ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਦੀ ਤਸਕਰੀ (Smuggling) ਦਾ ਕਾਰੋਬਾਰ ਕਰਨ ਵਾਲੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋ 2 ਲੱਖ 37 ਹਾਜ਼ਰ ਗੋਲੀਆਂ ਟਰਾਮਾਡੋਲ, 76,800 ਨਸ਼ੀਲੇ ਕੈਪਸੂਲ ਟਰਾਮਾਡੋਲ, 4,000 ਨਸ਼ੀਲੇ ਇੰਜੈਕਸ਼ਨ (Injection) ਮਾਰਕਾ ਪੇਂਟਅਜ਼ੋਸ਼ੀਨਾਂ ਬਰਾਮਦ ਕੀਤੇ ਹਨ।
ਇਸ ਬਾਰੇ ਐਸਐਸਪੀ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਮੁਲਜ਼ਮ ਰਾਜ ਵਿਕਰਮ ਸਿੰਘ ਵਾਸੀ ਪਿੰਡ ਬਥਰਾਂ, ਜ਼ਿਲ੍ਹਾ ਸ਼ਾਹਜਹਾਨਪੁਰ (ਯੂਪੀ) ਨੂੰ ਮੁਕੱਦਮਾ ਵਿੱਚ ਨਾਮਜ਼ਦ ਕੀਤਾ ਗਿਆ ਸੀ। ਜਿਸ ਨੂੰ ਕਾਬੂ ਕਰਨ ਦੇ ਲਈ 2 ਟੀਮ ਤਿਆਰ ਕਰਕੇ ਜ਼ਿਲ੍ਹਾ ਯੂ.ਪੀ ਵਿਖੇ ਭੇਜੀਆਂ ਗਈਆਂ ਸਨ। ਰਾਜਵਿਕਰਮ ਸਿੰਘ ਨੂੰ ਉਸ ਦੇ ਹੋਰ 4 ਸਾਥੀਆਂ ਸਮੇਤ ਪੁਲਿਸ ਨੇ ਕਾਬੂ ਕੀਤਾ ਜਿਨ੍ਹਾਂ ਪਾਸੋਂ 2 ਲੱਖ 37 ਹਾਜਰ ਗੋਲੀਆਂ ਟਰਾਮਾਡੋਲ, 76,800 ਨਸ਼ੀਲੇ ਕੈਪਸੂਲ ਟਰਾਮਾਡੋਲ, 4,000 ਨਸ਼ੀਲੇ ਇੰਜੈਕਸ਼ਨ ਮਾਰਕਾ ਪੇਂਟਅਜ਼ੋਸ਼ੀਨਾਂ ਬਰਾਮਦ ਕੀਤੇ ਗਏ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ 7 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ।