ਪਟਿਆਲਾ: ਪਿੰਡ ਦੋਦਾ ਵਿੱਚ 38 ਕਨਾਲ ਕਣਕ ਦੀ ਖੜੀ ਫ਼ਸਲ ਦੀ ਕਟਾਈ ਨੂੰ ਲੈ ਕੇ ਦੋ ਧਿਰਾਂ ਆਹਮਣੇ-ਸਾਹਮਣੇ ਹੋ ਗਈਆਂ। ਇਸ ਬਾਰੇ ਪਹਿਲੀ ਧਿਰ ਵਕੀਲ ਸੰਦੀਪ ਸਿੰਘ ਨੇ ਦੂਜੀ ਧਿਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਾਧੂ ਸਿੰਘ ਧਰਮਸੋਤ ਦੀ ਸਹਿ ਤੇ ਅਦਾਲਤ 'ਚ ਚੱਲ ਰਹੇ ਸਟੇਅ ਹੋਣ ਦੇ ਬਾਵਜੂਦ ਵੀ ਪੁਲੀਸ ਵੱਲੋ ਧੱਕੇਸਾਹੀ ਨਾਲ ਫ਼ਸਲ 'ਤੇ ਕਬਜ਼ਾ ਕੀਤਾ ਜਾ ਰਿਹਾ ਹੈ।
ਵਕੀਲ ਨੇ ਧਰਮਸੋਤ 'ਤੇ ਲਗਾਏ ਧੱਕੇਸ਼ਾਹੀ ਦੇ ਦੋਸ਼
ਸੂਬੇ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਉੱਥੇ ਹੀ ਕੁਝ ਮੰਤਰੀਆਂ ਨੇ ਚੋਣ ਜ਼ਾਬਤੇ ਨੂੰ ਸ਼ਰੇਆਮ ਛਿੱਕੇ ਟੰਗਿਆ ਹੋਇਆ ਹੈ। ਇਸ ਤਹਿਤ ਹੀ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਹ ਉੱਚ ਅਧਿਕਾਰੀਆ ਨੂੰ 145 ਧਾਰਾ ਲਗਾਉਣ ਦੀ ਗੱਲ ਆਖ ਰਹੇ ਹਨ।
ਫ਼ਾਇਲ ਫ਼ੋਟੋ
ਇਸ ਬਾਰੇ ਦੂਜੀ ਧਿਰ ਬੇਅੰਤ ਕੌਰ ਨੇ ਕਿਹਾ ਕਿ ਇਸ ਜ਼ਮੀਨ 'ਤੇ ਬਿਆਨਾ ਕੀਤਾ ਤੇ ਮੈਂ ਦਰਸਨ ਸਿੰਘ ਤੋਂ ਇਹ ਜ਼ਮੀਨ ਲਈ ਸੀ, ਪਰ ਜਦੋਂ ਬੇਅੰਤ ਕੋਰ ਨੂੰ ਪੁਛਿੱਆ ਕਿ ਇਹ ਫ਼ਸਲ ਕਿਸ ਨੇ ਬਿਜਾਈ ਕੀਤੀ ਸੀ ਤਾਂ ਉਹ ਤਸੱਲੀ ਬਖਸ ਜਵਾਬ ਨਾ ਦੇ ਸਕੇ।
ਇਸ ਮੌਕੇ 'ਤੇ ਥਾਣਾ ਇੰਚਾਰਜ ਸਸੀ ਕਪੂਰ ਨੇ ਕਿਹਾ ਕਿ ਮੈਂ ਤਾਂ ਹੀ ਇੱਥੇ ਆਇਆ ਹਾਂ ਕਿ ਕੋਈ ਲੜਾਈ ਨਾ ਹੋਵੇ।
Last Updated : Apr 25, 2019, 9:54 AM IST