ਪੰਜਾਬ

punjab

ETV Bharat / state

ਪੰਜਾਬ 'ਚ ਹਾਈ ਅਲਰਟ ਪਰ ਪਟਿਆਲਾ 'ਚ ਸੁਰੱਖਿਆ ਪ੍ਰਬੰਧ ਨਾ ਬਰਾਬਰ

ਪੰਜਾਬ ਵਿੱਚ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ, ਦੂਜੇ ਪਾਸੇ ਮੁੱਖ ਮੰਤਰੀ ਦੇ ਸ਼ਹਿਰ ਦੇ ਪਟਿਆਲਾ ਦੇ ਮੇਨ ਚੌਕ ਵਿੱਚ ਹੀ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਵਿਖਾਈ ਦੇ ਰਹੇ।

ਫ਼ੋਟੋ

By

Published : Aug 14, 2019, 9:58 AM IST

ਪਟਿਆਲਾ: 15 ਅਗਸਤ ਨੂੰ ਲੈ ਕੇ ਅੱਤਵਾਦੀ ਹਮਲੇ ਦਾ ਖਦਸ਼ਾ ਹੋਣ ਕਾਰਨ ਸੂਬੇ ਭਰ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ, ਪਟਿਆਲਾ ਵਿੱਚ ਰਾਤ ਸਮੇਂ ਸੁਰੱਖਿਆ ਪ੍ਰਬੰਧ ਨਾ ਬਰਾਬਰ ਦਿਖੇ।

ਵੇਖੋ ਵੀਡੀਓ

ਖ਼ਾਸਕਰ ਗੱਲ ਕਰੀਏ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦੀ, ਜਦੋਂ ਈਟੀਵੀ ਭਾਰਤ ਦੀ ਟੀਮ ਵਲੋਂ ਰਾਤ ਨੂੰ ਨਿਰੀਖ਼ਣ ਕੀਤਾ ਗਿਆ ਤਾਂ ਰਾਤ ਵੇਲੇ ਸੁਰੱਖਿਆ ਦੇ ਪ੍ਰਬੰਧ ਨਾ ਬਰਾਬਰ ਵਿਖਾਈ ਦਿੱਤੇ।

ਇੱਥੋ ਦੇ ਜਿੰਨੇ ਵੀ ਮੈਨ ਚੌਂਕ ਹਨ, ਕਿਤੇ ਵੀ ਸੁਰੱਖਿਆ ਮੁਲਾਜ਼ਮ ਨਹੀਂ ਰਹੇ, ਇਸ ਦੇ ਨਾਲ ਹੀ, ਬੱਸ ਅੱਡਾ, ਰੇਲਵੇ ਸਟੇਸ਼ਨ, ਫ਼ਵਾਰਾ ਚੌਂਕ, ਠੀਕਰੀਵਾਲਾ ਚੌਂਕ, ਵਾਈ.ਪੀ.ਐਸ ਚੌਂਕ, ਖੰਡਾ ਚੌਂਕ, ਇੱਥੇ ਸਕਿਓਰਿਟੀ ਨਾ ਬਰਾਬਰ ਹੀ ਰਹੀ।

ਕਸ਼ਮੀਰ ਚੋਂ ਧਾਰਾ 370 ਖ਼ਤਮ ਕਰ ਦਿੱਤੇ ਜਾਣ ਤੋਂ ਬਾਅਦ ਅੱਤਵਾਦੀ ਹਮਲੇ ਦਾ ਖ਼ਦਸ਼ਾ ਵੱਧ ਗਿਆ ਹੈ ਜਿਸ ਕਾਰਨ ਪੰਜਾਬ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ 15 ਅਗਸਤ ਦੇ ਮੱਦੇਨਜ਼ਰ ਵੀ ਸਰਕਾਰ ਤੇ ਪ੍ਰਸ਼ਾਸਨ ਵਲੋਂ ਸੁਰੱਖਿਆ ਪ੍ਰਬੰਧ ਸਖ਼ਤ ਹੋਣ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ, ਪਰ ਇਹ ਦਾਅਵੇ ਤਾਂ ਮੁੱਖ ਮੰਤਰੀ ਦੇ ਸ਼ਹਿਰ 'ਚ ਹੀ ਖੋਖਲੇ ਵਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ: ਪਾਕਿ 'ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਤੋੜ ਭੰਨ ਦੀ ਕੈਪਟਨ ਨੇ ਕੀਤੀ ਨਿਖੇਧੀ

ABOUT THE AUTHOR

...view details