ਪੰਜਾਬ

punjab

ETV Bharat / state

ਡਾਕਟਰਾਂ ਦੇ ਸਮੱਰਥਨ 'ਚ ਆਇਆ ਲੈਬੋਰੇਟਰੀ ਐਸੋਸ਼ੀਏਸ਼ਨ - ਪਟਿਆਲਾ

ਦੇਸ਼ ਭਰ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ 'ਤੇ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ। ਡਾਕਟਰਾਂ ਵੱਲੋਂ ਕੀਤੀ ਗਈ ਹੜਤਾਲ ਦਾ ਜੁਆਇੰਟ ਐਸੋਸੀਏਸ਼ਨ ਆਫ਼ ਇੰਡੀਪੈਂਡੈਂਟ ਮੈਡੀਕਲ ਲੈਬੋਰਟਰੀ ਨੇ ਸਮੱਰਥਨ ਕੀਤਾ।

ਫ਼ੋਟੋ

By

Published : Jun 17, 2019, 11:23 PM IST

ਪਟਿਆਲਾ: ਬੀਤੇ ਦਿਨੀਂ ਪੱਛਮ ਬੰਗਾਲ ਵਿੱਚ ਡਾਕਟਰਾਂ 'ਤੇ ਹੋਏ ਹਿੰਸਾ ਦੇ ਮਾਮਲੇ 'ਚ ਦੇਸ਼ ਭਰ ਦੇ ਡਾਕਟਰਾਂ ਨੇ ਕੰਮਕਾਜ ਠੱਪ ਕਰਕੇ ਹੜਤਾਲ ਕੀਤੀ। ਪਟਿਆਲਾ ਜੁਆਇੰਟ ਐਸੋਸੀਏਸ਼ਨ ਆਫ਼ ਇੰਡੀਪੈਂਡੈਂਟ ਮੈਡੀਕਲ ਲੈਬੋਰਟਰੀ ਐਂਡ ਆਲ ਇੰਡੀਆ ਪ੍ਰਸਨਲ ਵੱਲੋਂ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਨੂੰ ਖੁੱਲ੍ਹ ਕੇ ਸਮੱਰਥਨ ਦਿੱਤਾ ਗਿਆ।

ਵੀਡੀਓ

ਦੱਸ ਦਈਏ, ਪਟਿਆਲਾ ਜੁਆਇੰਟ ਐਸੋਸੀਏਸ਼ਨ ਆਫ ਇੰਡੀਪੈਂਡੈਂਟ ਮੈਡੀਕਲ ਲੈਬੋਰਟਰੀ ਐਂਡ ਆਲ ਇੰਡੀਆ ਪ੍ਰਸਨਲ ਵੱਲੋਂ ਸਿਵਲ ਸਰਜਨ ਨੂੰ ਸਮਰਥਨ ਪੱਤਰ ਦੇ ਕੇ ਭਰੋਸਾ ਦਿਵਾਇਆ ਕਿ ਉਹ ਹਰ ਪੱਖ ਤੋਂ ਡਾਕਟਰਾਂ ਨਾਲ ਖੜ੍ਹੇ ਹਨ।

ਇਸ ਬਾਰੇ ਪ੍ਰਧਾਨ ਮੋਹਿਤ ਗੁਪਤਾ ਨੇ ਦੱਸਿਆ ਕਿ ਅਸੀਂ ਅੱਜ ਤਾਂ ਸਿਰਫ਼ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਕੀਤਾ ਹੈ, ਤੇ ਇਹ ਰੋਸ ਪੰਜਾਬ ਦੇ 117 ਵਿਧਾਨ ਸਭਾ ਖੇਤਰਾਂ ਵਿੱਚ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪੂਰਨ ਤੌਰ 'ਤੇ ਅਜਿਹੇ ਹਮਲੇ ਦੀ ਨਿਖੇਧੀ ਕਰਦੇ ਹਾਂ ਤੇ ਅਸੀਂ ਡਾਕਟਰਾਂ ਨਾਲ ਹਰ ਸੰਘਰਸ਼ 'ਚ ਸਮੱਰਥਨ ਦੇਣ ਨੂੰ ਤਿਆਰ ਹਾਂ।

ABOUT THE AUTHOR

...view details