ਪੰਜਾਬ

punjab

ETV Bharat / state

ਕੇਸਾਂ ਦੇ ਬੇਅਦਬੀ ਮਾਮਲੇ 'ਚ ਗੁਰਦੁਆਰੇ ਦੀ ਕਮੇਟੀ ਹੋਵੇਗੀ ਭੰਗ - Patiala

ਬੀਤੇ ਦਿਨੀਂ ਪਟਿਆਲਾ ਦੇ ਰਾਜਪੁਰਾ 'ਚ ਪੈਂਦੇ ਪਿੰਡ ਖਰਾਜਪੁਰਾ ਵਿੱਚ ਹੋਈ ਸੀ ਇੱਕ ਗ੍ਰੰਥੀ ਦੇ ਕੇਸਾਂ ਦੀ ਬੇਅਦਬੀ। ਮਾਮਲੇ ਵਿੱਚ ਵੀਡੀਓ ਵਾਇਰਲ ਕਰਨ ਵਾਲੇ ਪੁਲਿਸ ਨੂੰ ਕੀਤਾ ਗ੍ਰਿਫ਼ਤਾਰ। ਰੋਸ 'ਚ ਗ੍ਰੰਥੀ ਦੇ ਸਾਥੀਆਂ ਸਮੇਤ ਥਾਣੇ ਦੇ ਬਾਹਰ ਦਿੱਤਾ ਧਰਨਾ।

Patiala Misbehave

By

Published : May 21, 2019, 10:02 PM IST

ਪਟਿਆਲਾ: ਬੀਤੇ ਦਿਨੀ ਪਟਿਆਲਾ ਦੇ ਰਾਜਪੁਰਾ 'ਚ ਪੈਂਦੇ ਪਿੰਡ ਖਰਾਜਪੁਰਾ ਵਿਖੇ ਹੋਈ ਇੱਕ ਗ੍ਰੰਥੀ ਦੇ ਕੇਸਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਮਾਮਲਾ ਉਸ ਵੇਲੇ ਭੱਖਦਾ ਨਜ਼ਰ ਆਇਆ ਜਦੋਂ ਬੀਤੇ ਦਿਨੀਂ ਸਮਝੌਤਾ ਹੋਣ ਤੋਂ ਬਾਅਦ ਪੀੜਤ ਗ੍ਰੰਥੀ ਦੇ ਸਾਥੀਆਂ ਨੂੰ ਕਮੇਟੀ ਦੇ ਮੈਬਰਾਂ ਨੇ ਸ਼ਿਕਾਇਤ ਕਰਕੇ ਪੁਲਿਸ ਵੱਲੋਂ ਗ੍ਰਿਫਤਾਰ ਕਰਵਾ ਦਿੱਤਾ ਗਿਆ। ਇਸ ਤੋਂ ਬਾਅਦ ਮੈਂਬਰਾਂ ਨੇ ਧਰਨਾ ਦਿੱਤਾ।

ਵੇਖੋ ਵੀਡੀਓ।
ਜਾਣਕਾਰੀ ਲਈ ਦੱਸ ਦੇਈਏ ਪਿੱਛਲੇ ਦਿਨੀਂ ਖਰਾਜਪੁਰਾ ਦੇ ਪਿੰਡ ਵਿਖੇ ਕਮੇਟੀ ਮੈਬਰਾਂ ਵੱਲੋਂ ਇਕ ਗ੍ਰੰਥੀ ਦੀ ਦਾੜ੍ਹੀ ਪੁੱਟ ਕੇ ਕੇਸਾਂ ਦੀ ਬੇਅਦਬੀ ਦੀ ਘਟਣਾ ਸਾਹਮਣੇ ਆਈ ਸੀ ਤੇ ਕਮੇਟੀ ਮੈਬਰਾਂ ਨੇ ਪੰਚਾਇਤ ਵਿੱਚ ਬੈਠ ਕੇ ਇਸ ਮਾਮਲੇ ਉੱਪਰ ਸਮਝੌਤਾ ਕਰ ਲਿਆ ਸੀ, ਪਰ ਕੁੱਝ ਨੌਜਵਾਨਾਂ ਨੇ ਇਸ ਬੇਅਦਬੀ ਘਟਣਾ ਦੀ ਵੀਡੀਓ ਵਾਇਰਲ ਕਰ ਦਿੱਤੀ ਸੀ। ਇਸ ਉੱਤੇ ਕਮੇਟੀ ਨੇ ਪੁਲਿਸ ਨੂੰ ਸ਼ਿਕਾਇਤ ਕਰਕੇ ਨੌਜਵਾਨਾਂ ਨੂੰ ਪੁਲਿਸ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ ਗਿਆ।

22 ਤਰੀਕ ਨੂੰ ਹੋਵੇਗੀ ਰਾਜਾਸਾਂਸੀ 'ਚ ਰੀਪੋਲ

ਇਸ ਦੇ ਚਲਦਿਆ ਪਿੰਡ ਵਾਸੀ ਅਤੇ ਗ੍ਰੰਥੀ ਦੇ ਸਾਥੀਆਂ ਸਮੇਤ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ ਅਤੇ ਉਨ੍ਹਾਂ ਨੇ ਓਦੋਂ ਤੱਕ ਇਹ ਧਰਨਾ ਨਹੀਂ ਚੁੱਕਿਆ ਜਦੋਂ ਤੱਕ ਕਮੇਟੀ ਨੇ ਲਿਖ਼ਤੀ ਤੌਰ 'ਤੇ ਮੁਆਫੀ ਨਹੀਂ ਮੰਗੀ। ਇਸ ਦੇ ਨਾਲ ਹੀ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਇਸ ਸੰਗਰਾਂਦ ਉੱਪਰ ਪੁਰਾਣੀ ਕਮੇਟੀ ਭੰਗ ਕਰਕੇ ਨਵੀਂ ਕਮੇਟੀ ਦੀ ਚੋਣ ਕੀਤੀ ਜਾਵੇਗੀ।

ABOUT THE AUTHOR

...view details