ਪਟਿਆਲਾ:ਨਾਭਾ ਬਲਾਕ ਦੇ ਪਿੰਡ ਨਾਨੋਕੀ ਵਿਖੇ ਸਮਾਜ ਸੇਵੀ ਸੰਸਥਾਂ ਵੱਲੋਂ ਵਿਸ਼ਾਲ ਖ਼ੂਨ ਦਾਨ ਕੈਂਪ ਲਗਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਐੱਨ.ਸੀ.ਸੀ ਅਤੇ ਪਿੰਡ ਵਾਸੀਆਂ ਨੇ 100 ਸਭ ਤੋਂ ਵੱਧ ਯੂਨਿਟ ਖੂਨਦਾਨ ਕੀਤਾ ਅਤੇ ਕਾਰਗਿਲ (Kargil) ਵਿੱਚ ਹੋਏ ਸ਼ਹੀਦਾਂ ਨੂੰ ਇਹ ਕੈਂਪ ਸਮਰਪਿਤ ਕੀਤਾ ਗਿਆ।
ਸਮਾਜ ਸੇਵੀ ਅਬਜਿੰਦਰ ਸਿੰਘ ਜੋਗੀ ਗਰੇਵਾਲ ਵੱਲੋਂ ਇਹ ਕੈਂਪ (Camp) ਦਾ ਆਯੋਜਨ ਕੀਤਾ ਗਿਆ। ਅਬਜਿੰਦਰ ਸਿੰਘ ਜੋਗੀ ਦੀ ਪੰਜਵੀਂ ਪੀੜ੍ਹੀ ਹੈ ਜੋ ਇੰਡੀਅਨ ਆਰਮੀ ਵਿੱਚ ਸੇਵਾਵਾਂ ਨਿਭਾਅ ਰਹੀ ਹੈ।