ਪਟਿਆਲਾ: ਜਗਤਾਰ ਸਿੰਘ ਹਵਾਰਾ ਕਮੇਟੀ ਨੇ ਅੰਮ੍ਰਿਤਸਰ 'ਚ ਲੱਗੇ ਬੁੱਤਾਂ ਦੇ ਮਾਮਲੇ 'ਤੇ ਪ੍ਰੈੱਸ ਕਾਨਫ਼ਰੰਸ ਕੀਤੀ। ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੀ ਵਿਰਾਸਤੀ ਸੜਕ 'ਤੇ ਸਥਾਪਿਤ ਚਾਰ ਬੁੱਤ ਹਟਾਉਣ ਵਾਸਤੇ ਸਿੱਖ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਸੰਘਰਸ਼ ਨੂੰ ਸਮਰਥਨ ਦਿੱਤਾ।
ਬੁੱਤ ਤੋੜਨ ਵਾਲੇ ਨੌਜਵਾਨਾਂ ਦੀ ਕਾਨੂੰਨੀ ਕਾਰਵਾਈ ਦਾ ਖ਼ਰਚਾ ਭਰੇਗੀ ਜਗਤਾਰ ਸਿੰਘ ਹਵਾਰਾ ਕਮੇਟੀ - ਜਗਤਾਰ ਸਿੰਘ ਹਵਾਰਾ
ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੀ ਵਿਰਾਸਤੀ ਸੜਕ 'ਤੇ ਸਥਾਪਿਤ ਬੁੱਤ ਤੋੜਨ ਵਾਲੇ ਨੌਜਵਾਨਾਂ ਦੇ ਹੱਕ 'ਚ ਜਗਤਾਰ ਸਿੰਘ ਹਵਾਰਾ ਕਮੇਟੀ ਵੀ ਨਿੱਤਰ ਆਈ ਹੈ। ਜਗਤਾਰ ਸਿੰਘ ਹਵਾਰਾ ਕਮੇਟੀ ਨੇ ਐਲਾਨ ਕੀਤਾ ਹੈ ਕਿ ਉਹ ਬੁੱਤ ਤੋੜਨ ਵਾਲੇ ਨੌਜਵਾਨਾਂ ਦੀ ਕਾਨੂੰਨੀ ਕਾਰਵਾਈ ਦਾ ਖ਼ਰਚਾ ਭਰੇਗੀ
ਇਸ ਦੇ ਨਾਲ ਹੀ ਕਮੇਟੀ ਨੇ ਐਲਾਨ ਕੀਤਾ ਕਿ ਜਿਹੜੇ ਨੌਜਵਾਨਾਂ 'ਤੇ ਬੁੱਤ ਤੋੜਨ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਗਈ ਉਸ 'ਤੇ ਜੋ ਵੀ ਖਰਚ ਆਵੇਗਾ ਉਹ ਕਮੇਟੀ ਭਰੇਗੀ। ਉਨ੍ਹਾਂ ਨੇ ਬੁੱਤ ਤੋੜਨ ਵਾਲੇ ਨੌਜਵਾਨ ਵਿਰੁੱਧ ਦਰਜ ਕੀਤੀ ਧਾਰਾ 307 ਦਾ ਤਿੱਖਾ ਵਿਰੋਧ ਕੀਤਾ।
ਜ਼ਿਕਰਯੋਗ ਹੈ ਕਿ ਇਨ੍ਹਾਂ ਬੁੱਤਾਂ ਦੀ ਸਥਾਪਨਾ ਅਕਾਲੀ ਦਲ ਅਤੇ ਭਾਜਪਾ ਸਰਕਾਰ ਦੇ ਵੇਲੇ 2006 ਵਿੱਚ ਕੀਤੀ ਗਈ ਸੀ। ਇਸ ਦੇ ਨਾਲ ਹੀ ਜਗਤਾਰ ਸਿੰਘ ਹਵਾਰਾ ਕਮੇਟੀ ਬੇਅਦਬੀ ਦੇ ਮਾਮਲੇ 'ਤੇ ਵੀ ਗੱਲਬਾਤ ਕੀਤੀ ਤੇ ਕਿਹਾ ਕਿ ਸਰਕਾਰ ਦੇ ਤਿੰਨ ਸਾਲ ਪੂਰੇ ਹੋ ਜਾਣ ਦੇ ਬਾਵਜੂਦ ਅਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ ਅਤੇ ਬਹਿਬਲ ਕਲਾਂ ਗੋਲੀ ਕਾਂਡ 'ਚ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਸਕੀ।