ਪਟਿਆਲਾ :ਪੰਡਿਤ ਰਾਓ ਧਰੇਨਵਰ ਦਾ ਇਲਜ਼ਾਮ ਹੈ ਕਿ ਹਰਸ਼ਜੋਤ ਕੌਰ ਨੇ ਪੰਜਾਬ ਪੁਲਿਸ ਵਿੱਚ ਜਿੰਮੇਵਾਰ ਅਫਸਰ ਹੋਣ ਦੇ ਬਾਵਜੂਦ ਸਿੱਧੂ ਮੂਸੇਵਾਲਾ ਦੇ ਗਾਣੇ ਵਿੱਚ ਅਦਾਕਾਰੀ ਪੇਸ਼ ਕੀਤੀ ਹੈ ਜਿਸ ਗਾਣੇ ਵਿੱਚ ਨਾ ਸਿਰਫ “ਸੁਣਿਆ ਕਿ ਤੇਰੇ ਕੋਲ ਸੱਤ ਅਸਲੇ” ਵਰਗੇ ਭੜਕਾਉ ਸ਼ਬਦਾਵਲੀ ਮੌਜੂਦ ਹੈ ਬਲਕਿ ਗਾਣੇ ਦੇ ਟਾਇਟਲ ਵਿੱਚ ਅਣਫੱਕਵਿਦੇਵਲ ਵਰਗੇ ਲੱਚਰ ਭਰੀ ਸ਼ਬਦਾਵਲੀ ਹੈ।
ਇਸ ਲਈ ਪੰਡਿਤ ਰਾਓ ਨੇ ਮੰਗ ਕੀਤੀ ਹੈ ਕਿ ਇਸ ਗਾਣੇ ਦੇ ਵਿੱਚ ਅਦਾਕਾਰੀ ਪੇਸ਼ ਕਰਨ ਲਈ ਹਰਸ਼ਜੋਤ ਕੌਰ ਨੇ ਪੰਜਾਬ ਪੁਲਿਸ ਵਿਭਾਗ ਤੋਂ ਮੰਨਜੂਰੀ ਲਈ ਹੈ ਜਾਂ ਨਹੀਂ। ਇਸਤੋਂ ਇਲਾਵਾ ਪੰਡਿਤ ਰਾਓ ਨੇ ਜਾਣਕਾਰੀ ਮੰਗੀ ਹੈ ਕਿ ਇਹ ਗਾਣਾ ਸੈਂਸਰ ਬੋਰਡ ਆਫ ਇੰਡੀਆ ਤੋਂ ਪਾਸ ਹੋਇਆ ਹੈ ਜਾਂ ਨਹੀਂ।
ਫਿਲਮ ਦੇ ਟਾਇਟਲ ਅਣਫੱਕਵਿਦੇਵਲ ਸ਼ਬਦ ਦੇ ਇਤਰਾਜ ਕਰਦੇ ਹੋਏ ਪੰਡਿਤ ਰਾਓ ਨੇ ਹਰਸ਼ਜੋਤ ਕੌਰ ਤੋਂ ਲਿਖਿਤ ਰੂਪ ਵਿੱਚ ਇਸ ਸ਼ਬਦ ਦਾ ਅਰਥ ਮੰਗਿਆ ਹੈ। ਇਸ ਗਾਣੇ ਵਿੱਚ ਅਵਾਜ ਪ੍ਰਦੂਸ਼ਣ ਨੂੰ ਫੈਲਾਉਣ ਵਾਲੇ ਲਾਊਡ ਸਪੀਕਰ ਦੀ ਵਰਤੋਂ ਹੋਣ ਦੇ ਆਰੋਪ ਵੀ ਪੰਡਿਤ ਰਾਓ ਨੇ ਲਗਾਏ ਹਨ।