ਨਾਭਾ: 16 ਅਕਤੂਬਰ ਨੂੰ ਕੌਮੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ (ਨੀਟ) ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਸੀ। ਇਨ੍ਹਾਂ ਨਤੀਜਿਆਂ ਵਿੱਚ ਨਾਭਾ ਦੀ ਇਸ਼ੀਤਾ ਗਰਗ ਨੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਸ਼ਹਿਰ ਦਾ ਨਾਮ ਰੌਸ਼ਲ ਕੀਤਾ ਹੈ। ਇਸ਼ੀਤਾ ਗਰਗ ਨੇ ਇਸ ਪ੍ਰੀਖਿਆ ਵਿੱਚ ਭਾਰਤ ਵਿੱਚੋਂ 24ਵਾਂ ਸਥਾਨ ਹਾਸਲ ਕੀਤਾ ਹੈ। ਇਸ਼ੀਤਾ ਦੀ ਇਸ ਕਾਮਯਾਬੀ ਤੋਂ ਬਾਅਦ ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ਼ੀਤਾ ਗਰਗ ਦੇ ਮਾਪੇ ਵੀ ਡਾਕਟਰੀ ਪੇਸ਼ੇ ਨਾਲ ਸਬੰਧਤ ਹਨ।
ਆਪਣੀ ਇਸ ਕਾਮਯਾਬੀ ਤੋਂ ਬਾਅਦ ਗੱਲ ਕਰਦੇ ਹੋਏ ਇਸ਼ੀਤਾ ਗਰਗ ਨੇ ਉਸ ਦੀ ਮਿਹਨਤ ਰੰਗ ਲਿਆ ਹੈ। ਉਸ ਨੇ ਕਿਹਾ ਇਸ ਕਾਮਯਾਬੀ ਉਸ ਦੀ ਉਮੀਦ ਤੋਂ ਵੱਧ ਕਿ ਹੈ। ਇਸ ਕਾਮਯਾਬੀ ਲਈ ਇਸ਼ੀਤਾ ਨੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਹੈ। ਇਸ਼ੀਤਾ ਨੇ ਕਿਹਾ ਕਿ ਟੈਸਟ ਦੀ ਤਿਆਰੀ ਦੌਰਾਨ ਉਸ ਦੀ ਮਾਤਾ ਨੇ ਉਸ ਲਈ ਕਈ ਤਰ੍ਹਾਂ ਦੀਆਂ ਉਖਾਈਆਂ ਝੱਲਣੀਆਂ ਪਈਆਂ ਹਨ।