ਮੌਸਮ ਨੇ ਫੇਰਿਆ 300 ਕਰੋੜ ਦੇ ਉਦਘਾਟਨ 'ਤੇ ਪਾਣੀ - vijay inder singla
ਪਟਿਆਲਾ: ਰਾਜਪੁਰਾ ਨੇੜੇ ਪੰਜਾਬ ਸਰਕਾਰ ਦੁਆਰਾ 300 ਕਰੋੜ ਰੁਪਏ ਦੀ ਲਾਗਤ ਨਾਲ ਇੰਡਸਟਰੀ ਹੱਬ ਦਾ ਨਿਰਮਾਣ ਕੀਤਾ ਜਾਣਾ ਹੈ। ਇਸ ਦਾ ਉਦਘਾਟਨ ਮੁੱਖ ਮੰਤਰੀ ਨੇ ਕਰਨਾ ਸੀ ਪਰ ਮੁੱਖ ਮੰਤਰੀ ਦੀ ਗ਼ੈਰ-ਮੌਜੂਦਗੀ ਵਿੱਚ ਇਹ ਜਿੰਮੇਵਾਰੀ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਨਿਭਾਉਣੀ ਸੀ ਪਰ ਕੁਦਰਤ ਨੂੰ ਇਹ ਮੰਨਜੂਰ ਨਹੀਂ ਸੀ। ਮੀਂਹ ਕਾਰਨ ਜਿੱਥੇ ਇਸ ਸਮਾਗਮ ਦੀ ਥਾਂ ਵਿੱਚ ਹੇਰ-ਫੇਰ ਕੀਤਾ ਗਿਆ, ਉੱਥੇ ਹੀ ਸਥਾਪਨ ਹੋਣ ਵਾਲੀ ਇੰਡਸਟਰੀ ਹੱਬ 'ਤੇ ਕਈ ਸਵਾਲ ਵੀ ਖੜੇ ਹੋ ਗਏ ਹਨ।
ਮੌਸਮ ਨੇ ਫੇਰਿਆ 300 ਕਰੋੜ ਦੇ ਉਦਘਾਟਨ 'ਤੇ ਪਾਣੀ
ਦਰਅਸਲ, ਮੀਂਹ ਨੇ ਇਸ ਉਦਘਾਟਨ ਸਮਾਗਮ ਉੱਪਰ ਪਾਣੀ ਫੇਰ ਦਿੱਤਾ ਕਿਉਂਕਿ ਮੌਸਮ ਵਿਭਾਗ ਵੱਲੋਂ ਵਾਰ ਵਾਰ ਚੇਤਵਾਨੀਆਂ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਇਸ ਮੀਂਹ ਤੋਂ ਨਿਪਟਣ ਲਈ ਕੋਈ ਇੰਤਜਾਮ ਨਹੀਂ ਕੀਤਾ ਗਿਆ।