ਇਨਕਮ ਟੈਕਸ ਦੇ ਆਈ.ਟੀ.ਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਨਗਰ ਕਾਊਂਸਲ ਵੱਲੋਂ ਪਿਛਲੇ 3 ਸਾਲਾਂ ਤੋਂ ਨਾ ਹੀ ਟੀਡੀਐਸ ਅਤੇ ਨਾ ਹੀ ਇਨਕਮ ਟੈਕਸ ਦੀਆ ਰਿਟਰਨਾਂ ਫਾਈਲ ਕੀਤੀਆ ਗਈਆ ਹਨ। ਇਸ ਕਾਰਨ ਨਾਭਾ ਦੇ ਨਗਰ ਕਾਊਂਸਲ ਦਾ 4 ਲੱਖ 25 ਹਜ਼ਾਰ ਰੁਪਏ ਟੈਕਸ ਦਾ ਬਕਾਇਆ ਐੱਚਡੀਐੱਫ਼ਸੀ ਬੈਂਕ ਵਿਚੋਂ ਵਿਭਾਗ ਦੇ ਖਾਤੇ 'ਚ ਟਰਾਂਸਫ਼ਰ ਕਰਵਾ ਲਿਆ ਹੈ। ਮੌਕੇ 'ਤੇ ਕਾਰਜ ਸਾਧਕ ਅਫ਼ਸਰ ਅਪਣੀ ਕੁਰਸੀ ਤੋਂ ਗਾਇਬ ਪਾਇਆ ਗਿਆ।
ਇਨਕਮ ਟੈਕਸ ਅਧਿਕਾਰੀ ਟੀਡੀਐੱਸ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਨਗਰ ਕਾਊਂਸਲ ਨਾਭਾ ਵੱਲ ਸਵਾ 4 ਲੱਖ ਟੈਕਸ ਦਾ ਬਕਾਇਆ ਖੜਾ ਹੈ ਜਿਸ ਸਬੰਧੀ ਆਈਟੀਓ ਵਿਭਾਗ ਨੇ ਕਾਊਂਸਲ ਦੇ ਨਿੱਜੀ ਬੈਂਕ ਖਾਤੇ 'ਚੋਂ ਬਣਾਇਆ ਡਰਾਫਟ ਲੈ ਲਿਆ ਹੈ। ਇਸ ਤੋਂ ਇਲਾਵਾ ਕਾਊਂਸਲ ਨੇ 2018-19 ਦੀਆਂ ਤਿੰਨ ਟੀਡੀਐੱਸ ਕੁਆਟਰ ਰਿਟਰਨਾਂ ਵੀ ਨਹੀਂ ਭਰੀਆਂ। ਉਨ੍ਹਾਂ ਕਿਹਾ ਕਿ ਤਿੰਨੋਂ ਰਿਟਰਨਾਂ ਦੀ ਦੇਰੀ ਸਬੰਧੀ ਕਾਊਂਸਲ ਤੋਂ 200 ਰੁਪਏ ਪ੍ਰਤੀ ਦਿਨ ਜੁਰਮਾਨਾ ਵਸੂਲਿਆ ਜਾਵੇਗਾ।