ਪਟਿਆਲਾ: ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋ ਘੱਗਰ ਸਰਾਏ ਕੋਲ ਕਿਸਾਨਾਂ ਨੇ ਇਕ ਗੋਦਾਮ ਦੇ ਬਾਹਰ ਕਈ ਦਿਨਾਂ ਤੋਂ ਧਰਨਾ ਦਿੱਤਾ ਹੋਇਆ ਹੈ। ਇਸ ਦੌਰਾਨ ਜਦੋਂ ਇੱਕ ਟਰੱਕ ਗੋਦਾਮ ਦੇ ਬਾਹਰ ਪਹੁੰਚਿਆਂ ਤਾਂ ਕਿਸਾਨਾਂ ਨੇ ਉਸ ਟਰੱਕ ਨੂੰ ਰੋਕ ਕੇ ਜੰਮਕੇ ਅਡਾਨੀ-ਅਬਾਨੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕਿਸਾਨ ਯੂਨੀਅਨ ਦੇ ਪ੍ਰਧਾਨ ਗਿਆਨ ਸਿੰਘ ਨੇ ਦੱਸਿਆ ਕਿ ਅਸੀ ਕਈ ਦਿਨਾਂ ਤੋਂ ਘੱਗਰ ਸਰਾਏ ’ਚ ਅਡਾਨੀ ਅਬਾਨੀ ਦੇ ਗੋਦਾਮ ਦੇ ਬਾਹਰ ਧਰਨਾ ਦੇ ਕੇ ਬੈਠੇ ਸੀ ਪਰ ਅਚਾਨਕ ਹੀ ਇਕ ਟਰੱਕ ਮੱਧ ਪ੍ਰਦੇਸ਼ ਤੋਂ ਮਾਲ ਲੈ ਕੇ ਇੱਥੇ ਪਹੁੰਚਿਆ ਤਾਂ ਅਸੀਂ ਸਾਰਿਆਂ ਨੇ ਮਿਲ ਕੇ ਉਸ ਟਰੱਕ ਨੂੰ ਰੋਕ ਦਿੱਤਾ ਤੇ ਆਪਣਾ ਰੋਸ ਜਾਹਿਰ ਕੀਤਾ ਇਸ ਤੋਂ ਇਲਾਵਾ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀ ਮੰਗਾਂ ਨੂੰ ਨਹੀਂ ਮੰਨ ਲੈਂਦੀ ਉਦੋਂ ਤੱਕ ਉਹ ਆਪਣਾ ਧਰਨਾ ਇਸੇ ਤਰ੍ਹਾਂ ਹੀ ਜਾਰੀ ਰੱਖਣਗੇ। ਕਾਬਿਲੇਗੌਰ ਹੈ ਕਿ ਕਿਸਾਨ ਲਗਾਤਾਰ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਬਾਰਡਰ ’ਤੇ ਆਪਣਾ ਧਰਨਾ ਦੇ ਰਹੇ ਹਨ।
ਇਹ ਵੀ ਪੜੋ: ਕਿਸਾਨੀ ਸੰਘਰਸ਼ ਦੀ ਚੜ੍ਹਦੀਕਲਾ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੀਤੀ ਅਰਦਾਸ