ਪੰਜਾਬ

punjab

ਨਾਭਾ ਵਿਖੇ ਵੱਖਰੇ ਢੰਗ ਨਾਲ ਚੋਰੀ ਕਰਦੇ ਚੋਰ ਸੀਸੀਟੀਵੀ ਵਿੱਚ ਕੈਦ

ਪੰਜਾਬ ਵਿੱਚ ਦਿਨੋਂ-ਦਿਨ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਿੱਥੇ ਦਿਨ ਦਿਹਾੜ੍ਹੇ ਪਰਸ ਚੋਰੀ, ਮੋਬਾਇਲ ਚੋਰੀ ਅਤੇ ਚੋਰਾਂ ਵੱਲੋਂ ਸੋਨੇ ਦੇ ਗਹਿਣੇ ਝਪਟ ਮਾਰ ਕੇ ਰਫੂ ਚੱਕਰ ਹੋਣ ਦੀਆਂ ਘਟਨਾਵਾਂ ਆਮ ਹੀ ਵੇਖਣ ਨੂੰ ਮਿਲ ਰਹੀਆਂ ਹਨ। ਪਰ ਨਾਭਾ ਵਿਖੇ ਹੁਣ ਚੋਰ ਵੱਖਰੀ ਚੋਰੀ ਕਰਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਏ ਹਨ।

By

Published : Dec 1, 2021, 10:56 PM IST

Published : Dec 1, 2021, 10:56 PM IST

ਨਾਭਾ ਵਿਖੇ ਵੱਖਰੇ ਢੰਗ ਨਾਲ ਚੋਰੀ ਕਰਦੇ ਚੋਰ ਸੀਸੀਟੀਵੀ ਵਿੱਚ ਕੈਦ
ਨਾਭਾ ਵਿਖੇ ਵੱਖਰੇ ਢੰਗ ਨਾਲ ਚੋਰੀ ਕਰਦੇ ਚੋਰ ਸੀਸੀਟੀਵੀ ਵਿੱਚ ਕੈਦ

ਪਟਿਆਲਾ: ਪੰਜਾਬ ਵਿੱਚ ਦਿਨੋਂ-ਦਿਨ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਿੱਥੇ ਦਿਨ ਦਿਹਾੜ੍ਹੇ ਪਰਸ ਚੋਰੀ, ਮੋਬਾਇਲ ਚੋਰੀ ਅਤੇ ਚੋਰਾਂ ਵੱਲੋਂ ਸੋਨੇ ਦੇ ਗਹਿਣੇ ਝਪਟ ਮਾਰ ਕੇ ਰਫੂ ਚੱਕਰ ਹੋਣ ਦੀਆਂ ਘਟਨਾਵਾਂ ਆਮ ਹੀ ਵੇਖਣ ਨੂੰ ਮਿਲ ਰਹੀਆਂ ਹਨ। ਪਰ ਨਾਭਾ ਵਿਖੇ ਹੁਣ ਚੋਰ ਵੱਖਰੀ ਚੋਰੀ ਕਰਦੇ ਸੀਸੀਟੀਵੀ (CC TV) ਵਿੱਚ ਕੈਦ ਹੋਏ ਹਨ।

ਸੀਸੀਟੀਵੀ (CC TV) ਵਿੱਚ ਕੈਦ ਹੋਈ ਚੋਰੀ ਦੀ ਇਹ ਘਟਨਾ ਨਾਭਾ ਦੇ ਅਲੌਹਰਾਂ ਗੇਟ ਦੀ ਹੈ। ਜਿੱਥੇ ਇਕ ਰੇਹੜੀ ਚਾਲਕ ਚੀਨੀ ਦੇ ਥੈਲੇ ਇਕ ਦੁਕਾਨ ਵਿੱਚ ਉਤਾਰ ਰਿਹਾ ਹੈ। ਚੀਨੀ ਦੇ ਥੈਲੇ ਉਤਾਰਦੇ-ਉਤਾਰਦੇ ਹੀ 2 ਨੌਜਵਾਨ ਦਿਨ-ਦਿਹਾੜ੍ਹੇ ਭਰੇ ਬਾਜ਼ਾਰ ਵਿੱਚ ਚੀਨੀ ਦਾ ਥੈਲਾ ਮੋਟਰਸਾਈਕਲ ਤੇ ਰੱਖ ਕੇ ਚੋਰੀ ਕਰਕੇ ਉੱਥੋਂ ਰਫੂਚੱਕਰ ਹੋਣ ਵਿਚ ਕਾਮਯਾਬ ਹੋ ਜਾਂਦੇ ਹਨ।

ਨਾਭਾ ਵਿਖੇ ਵੱਖਰੇ ਢੰਗ ਨਾਲ ਚੋਰੀ ਕਰਦੇ ਚੋਰ ਸੀਸੀਟੀਵੀ ਵਿੱਚ ਕੈਦ

ਇਹ ਵੀ ਪੜ੍ਹੋ:ਅੰਮ੍ਰਿਤਸਰ 'ਚ ਪੌਣੇ 5 ਲੱਖ ਦੀ ਲੁੱਟ, ਘਟਨਾ ਸੀਸੀਟੀਵੀ 'ਚ ਕੈਦ

ਇਹ ਚੋਰੀ ਮਹਿਜ਼ ਕੁਝ ਹੀ ਸਕਿੰਟਾਂ ਵਿੱਚ ਹੋਈ ਹੈ ਕਿ ਮੋਟਰਸਾਈਕਲ 'ਤੇ ਸਵਾਰ 2 ਚੋਰ ਚੀਨੀ ਦਾ ਥੈਲਾ ਲੈ ਕੇ ਰਫ਼ੂਚੱਕਰ ਹੋ ਜਾਂਦੇ ਹਨ ਅਤੇ ਕਿਸੇ ਨੂੰ ਕੰਨੋ-ਕੰਨੀ ਖ਼ਬਰ ਵੀ ਨਹੀਂ ਹੁੰਦੀ। ਜਦੋਂ ਦੁਕਾਨ ਦੇ ਮਾਲਕ ਨੇ ਥੈਲਿਆਂ ਦੀ ਗਿਣਤੀ ਕੀਤੀ ਤਾਂ ਇਹ ਥੈਲੇ 10 ਦੀ ਬਜਾਏ 9 ਹੀ ਨਿਕਲਦੇ ਹਨ। ਜਿਸ ਤੋਂ ਬਾਅਦ ਉਹ ਸੀਸੀਟੀਵੀ ਦੀ ਚੈਕਿੰਗ ਕਰਦਾ ਹੈ ਤਾਂ ਪਤਾ ਲੱਗਦਾ ਹੈ ਕਿ ਦੋ ਲੁਟੇਰੇ ਚੀਨੀ ਦੀ ਬੋਰੀ ਲੈ ਕੇ ਉੱਥੋਂ ਰਫੂਚੱਕਰ ਹੋ ਗਏ ਹਨ।

ਮੋਟਰਸਾਈਕਲ ਸਵਾਰ ਦੇ ਅੱਗੇ ਪਿੱਛੇ ਮੋਟਰਸਾਈਕਲ ਤੇ ਕੋਈ ਵੀ ਨੰਬਰ ਪਲੇਟ ਨਹੀਂ ਸੀ ਅਤੇ ਬੇਖੌਫ਼ ਹੋ ਕੇ ਲੁਟੇਰੇ ਆਰਾਮ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਰਫੂਚੱਕਰ ਹੋ ਜਾਂਦੇ ਹਨ। ਕਰਿਆਨਾ ਸਟੋਰ ਮਾਲਕ ਦੇ ਕਹਿਣ ਮੁਤਾਬਿਕ ਉਸ ਥੈਲੇ ਦੀ ਕੀਮਤ 2100 ਰੁਪਏ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਕਾਬੂ ਪਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ:ਅੰਮ੍ਰਿਤਸਰ 'ਚ ਦਿਨ ਦਿਹਾੜੇ ਔਰਤ ਤੋਂ ਲੁੱਟੀਆਂ ਵਾਲੀਆਂ

ABOUT THE AUTHOR

...view details