ਨਾਭਾ: ਬੀਤੇ ਦਿਨ ਪੰਜਾਬ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਜੋ ਵਿਰੋਧੀ ਧਿਰਾਂ ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਤੇ ਸਵਾਲ ਉਠਾ ਰਹੀਆਂ ਹਨ, ਉਹ ਚੋਣ ਕਮਿਸ਼ਨ ਨਾਲ ਗੱਲਬਾਤ ਕਰਨ। ਜੇਕਰ ਚੋਣ ਕਮਿਸ਼ਨ 14 ਫਰਵਰੀ ਨੂੰ ਵੋਟਾਂ ਕਰਵਾਉਣਾ ਚਾਹੁੰਦਾ ਹੈ ਤਾਂ ਕਾਂਗਰਸ ਪਾਰਟੀ 14 ਤਰੀਕ ਨੂੰ ਹੀ ਤਿਆਰ ਹੈ। ਵਿਰੋਧੀ ਧਿਰਾਂ ਚਾਹੇ ਹਾਈ ਕੋਰਟ ਜਾਣ ਜਾਂ ਸੁਪਰੀਮ ਕੋਰਟ ਸਾਨੂੰ ਕੋਈ ਫਰਕ ਨਹੀਂ ਪੈਂਦਾ।
ਆਜ਼ਾਦ ਦੇਸ਼ ’ਚ ਸੰਵਿਧਾਨ ਤਹਿਤ ਸ਼ਾਂਤੀਪੂਰਵਕ ਰੋਸ ਪ੍ਰਗਟਾਉਣ ਦਾ ਸਭ ਨੂੰ ਹੱਕ ਹੈ: ਧਰਮਸੋਤ - ਸ਼ਾਂਤੀਪੂਰਵਕ ਰੋਸ ਪ੍ਰਗਟਾਉਣ ਦਾ ਸਭ
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਭਾਜਪਾ ਪਾਰਟੀ ਦੇ ਲੀਡਰਾਂ ਵੱਲੋਂ ਦਿੱਤੇ ਜਾ ਰਹੇ ਬਿਆਨਾਂ ’ਤੇ ਪਲਟਵਾਰ ਕਰਦਿਆਂ ਕਿਹਾ ਭਾਜਪਾ ਪਾਰਟੀ ਦੇ ਉਮੀਦਵਾਰ ਜਦੋਂ ਚੋਣ ਮੈਦਾਨ ’ਚ ਉਤਰਨਗੇ ਤਾਂ ਦੱਸ ਦੇਣਗੇ ਕਿ ਲੋਕਾਂ ਦਾ ਝੁਕਾਅ ਕਿਸ ਵੱਲ ਹੈ।
ਲੋਕ ਹੀ ਦੱਸ ਦੇਣਗੇ ਕਿ ਲੋਕਾਂ ਦਾ ਝੁਕਾਅ ਕਿਸ ਵੱਲ ਹੈ: ਧਰਮਸੋਤ
ਬੀਜੇਪੀ ਦੇ ਲੀਡਰ ਅਨਿਲ ਜੋਸ਼ੀ ਵੱਲੋਂ ਕਾਂਗਰਸ ਤੇ ਵਾਰ ਕੀਤਾ ਗਿਆ ਸੀ ਕਿ ਕਾਂਗਰਸ ਪਾਰਟੀ ਕਿਸਾਨੀ ਅੰਦੋਲਨ ਵਿਚ ਨਗਰ ਕੌਂਸਲ ਚੋਣਾਂ ਕਰਵਾ ਰਹੀ ਹੈ। ਜੇਕਰ ਇਹ ਚੋਣਾਂ ਬਾਅਦ ਵਿੱਚ ਕਰਵਾਈਆਂ ਜਾਦੀਆਂ ਤਾਂ ਵੱਖ-ਵੱਖ ਪਾਰਟੀਆਂ ਦੇ ਆਗੂ ਭਾਜਪਾ ਵਿੱਚ ਸ਼ਾਮਲ ਹੁੰਦੇ। ਵਨੀਤ ਜੋਸ਼ੀ ਦੇ ਬਿਆਨ ’ਤੇ ਧਰਮਸੋਤ ਨੇ ਪਲਟਵਾਰ ਕਰਦਿਆਂ ਕਿਹਾ ਕਿ ਲੋਕ ਜਾਣਦੇ ਹਨ ਤੇ ਲੋਕ ਹੀ ਦੱਸਣਗੇ ਕੀ ਵਿਕਾਸ ਕਿਸ ਨੇ ਕਰਵਾਇਆ ਹੈ। ਭਾਜਪਾ ਪਾਰਟੀ ਦੇ ਉਮੀਦਵਾਰ ਜਦੋਂ ਚੋਣ ਮੈਦਾਨ ਵਿੱਚ ਉਤਰਨਗੇ ਤਾਂ ਦੱਸ ਦੇਣਗੇ ਕਿ ਲੋਕਾਂ ਦਾ ਝੁਕਾਅ ਕਿਸ ਵੱਲ ਹੈ।
ਐੱਨਆਈਏ ਦੁਆਰਾ ਨੋਟਿਸ ਭੇਜ ਡਰਾਇਆ ਧਮਕਾਇਆ ਜਾਣਾ ਭਾਜਪਾ ਦੀ ਰਾਜਨੀਤਿਕ ਚਾਲ
ਐੱਨਆਈਏ ਵੱਲੋਂ ਲਗਾਤਾਰ ਕਿਸਾਨਾਂ ਅਤੇ ਹੋਰ ਆਗੂਆਂ ਨੂੰ ਨੋਟਿਸ ਦੇਣ ਦੇ ਮੁੱਦੇ ’ਤੇ ਧਰਮਸੋਤ ਨੇ ਕਿਹਾ ਕਿ ਜੇਕਰ ਭਾਜਪਾ ਵਾਲੇ ਕਿਸਾਨਾਂ ਨੂੰ ਡਰਾ ਕੇ ਧਮਕਾ ਕੇ ਕਿਸਾਨਾਂ ਦੇ ਮੁੱਦੇ ਤੋਂ ਵਾਂਝਾ ਕਰੇਗੀ ਜਾ ਭਾਜਪਾ ਵਾਲੇ ਦਬਾਅ ਪਾ ਲੈਣਗੇ ਤਾਂ ਇਹ ਬਿਲਕੁਲ ਗਲਤ ਹੈ। ਧਰਮਸੋਤ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਮੋਦੀ ਸਰਕਾਰ ਦੁਆਰਾ ਨਵੇਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ।