ਪਟਿਆਲਾ : ਬੀਤੀ 22 ਜੁਲਾਈ ਤੋਂ ਲਾਪਤਾ ਸਕੇ ਦੋ ਭਰਾਵਾਂ ਦੀ ਗੁੰਮ ਹੋਣ ਦੀ ਖ਼ਬਰ ਨਾਲ ਪੂਰੀ ਪਟਿਆਲਾ ਪੁਲਿਸ ਦੀ ਹੱਥਾਂ ਪੈਰਾਂ ਦੀ ਪਈ ਹੋਈ ਸੀ। ਬੀਤੇ ਦਿਨੀ ਵੱਡੇ ਪੁੱਤਰ ਜਸ਼ਨਪ੍ਰੀਤ ਦੀ ਪਰਿਵਾਰ ਵੱਲੋਂ ਮ੍ਰਿਤਕ ਦੇਹ ਦੀ ਪਛਾਣ ਕਰ ਲਈ ਗਈ ਸੀ ਤੇ ਉਸ ਦਾ ਸਸਕਾਰ ਕਰ ਦਿੱਤਾ ਗਿਆ ਸੀ।
ਪਿੰਡ ਖੇੜੀ ਗੰਢੀਆਂ ਤੋਂ ਲਾਪਤਾ ਦੂਜੇ ਬੱਚੇ ਦੀ ਹੋਈ ਪਛਾਣ - ਖੇੜੀ ਗੰਢੀਆ ਲਾਪਤਾ ਬੱਚੇ
ਪਹਿਲਾਂ ਪਰਿਵਾਰ ਨੇ ਲਾਸ਼ ਪਛਾਣਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਡੀਐੱਨਏ ਟੈਸਟ ਕਰਵਾਉਣ ਤੋਂ ਵੀ ਨਾਂਹ ਕਰ ਦਿੱਤਾ ਸੀ ਜਿਸ ਪਿੱਛੋਂ ਪੁਲਿਸ ਨੇ ਅਦਾਲਤ ਪਹੁੰਚ ਕੀਤੀ ਸੀ ਪਰ ਅੱਜ ਪਰਿਵਾਰ ਨੇ ਮੰਨ ਲਿਆ ਕਿ ਲਾਸ਼ ਉਨ੍ਹਾਂ ਦੇ ਹੀ ਬੱਚੇ ਦੀ ਹੈ।
ਫ਼ੋਟੋ
ਵੀਡੀਓ
ਇਹ ਦੋਵੇਂ ਬੱਚੇ ਘਰੋਂ ਕੋਲਡਰਿੰਕ ਲੈਣ ਨਿਕਲੇ ਸਨ ਪਰ ਘਰ ਵਾਪਸ ਨਹੀਂ ਪਰਤੇ ਸਨ ਜਿਸ ਤੋਂ ਬਾਅਦ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ।
ਕੁਝ ਦਿਨ ਪਹਿਲਾਂ ਪਟਿਆਲਾ ਪੁਲਿਸ ਨੂੰ ਨਹਿਰ ਚੋ ਲਾਸ਼ ਬਰਾਮਦ ਹੋਈ ਸੀ ਜਿਸ ਨੂੰ ਪਰਿਵਾਰ ਵਾਲਿਆਂ ਵੱਲੋਂ ਪਹਿਚਾਣ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ ਪਰ ਅੱਜ ਪਰਿਵਾਰ ਵੱਲੋਂ ਰਾਜਪੁਰਾ ਦੀ ਮਾਣਯੋਗ ਆਦਲਤ 'ਚ ਪੇਸ਼ ਹੋ ਕੇ ਸਵੀਕਾਰ ਕਰ ਲਿਆ ਹੈ ਇਹ ਉਨ੍ਹਾਂ ਦੇ ਛੋਟੇ ਬੇਟੇ ਦੀ ਮ੍ਰਿਤਕ ਦੇਹ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਡੀਐੱਨਏ ਟੈਸਟ ਕਰਨ ਲਈ ਪਟਿਆਲਾ ਦੇ ਮੈਡੀਕਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਹੈ।