ਪੰਜਾਬ

punjab

ETV Bharat / state

CM ਦੇ ਸ਼ਹਿਰ 'ਚ ਫੇਰ "ਹੁੜਦੰਗ! - ਪਟਿਆਲਾ

ਕੱਚੇ ਮੁਲਾਜਮ ਨੌਕਰੀ ਪੱਕੀ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਨਰੇਗਾ ਮੁਲਾਜ਼ਮਾਂ ਨੇ ਪਟਿਆਲਾ ਦੇ ਹੀ ਇੱਕ ਵੱਡਾ ਪ੍ਰਦਰਸ਼ਨ ਕੀਤਾ 9 ਜੁਲਾਈ ਤੋਂ ਪਿੰਡਾਂ ਦੇ ਵਿੱਚ ਹੋਣ ਵਾਲੇ ਹਰ ਤਰ੍ਹਾਂ ਦੇ ਵਿਕਾਸ ਕਾਰਜਾਂ ਦਾ ਬਾਈਕਾਟ ਕਰਕੇ ਹੜਤਾਲ ਤੇ ਚੱਲ ਰਹੇ ਨਰੇਗਾ ਨੇ ਭਾਰੀ ਗਿਣਤੀ ਦੇ ਵਿੱਚ YPS ਚੌਂਕ ਦੇ ਵਿੱਚ ਇਕੱਠਾ ਹੋ ਕੇ ਭਰਵਾਂ ਰੋਸ ਪ੍ਰਦਰਸ਼ਨ ਕੀਤਾ।

CM ਦੇ ਸ਼ਹਿਰ 'ਚ ਫ਼ਿਰ "ਹੁੜਦੰਗ!
CM ਦੇ ਸ਼ਹਿਰ 'ਚ ਫ਼ਿਰ "ਹੁੜਦੰਗ!

By

Published : Aug 9, 2021, 8:04 PM IST

ਪਟਿਆਲਾ : ਕੱਚੇ ਮੁਲਾਜਮ ਨੌਕਰੀ ਪੱਕੀ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਨਰੇਗਾ ਮੁਲਾਜ਼ਮਾਂ ਨੇ ਪਟਿਆਲਾ ਦੇ ਹੀ ਇੱਕ ਵੱਡਾ ਪ੍ਰਦਰਸ਼ਨ ਕੀਤਾ 9 ਜੁਲਾਈ ਤੋਂ ਪਿੰਡਾਂ ਦੇ ਵਿੱਚ ਹੋਣ ਵਾਲੇ ਹਰ ਤਰ੍ਹਾਂ ਦੇ ਵਿਕਾਸ ਕਾਰਜਾਂ ਦਾ ਬਾਈਕਾਟ ਕਰਕੇ ਹੜਤਾਲ ਤੇ ਚੱਲ ਰਹੇ ਨਰੇਗਾ ਨੇ ਭਾਰੀ ਗਿਣਤੀ ਦੇ ਵਿੱਚ YPS ਚੌਂਕ ਦੇ ਵਿੱਚ ਇਕੱਠਾ ਹੋ ਕੇ ਭਰਵਾਂ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਇਨ੍ਹਾਂ ਨੂੰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਮੁੱਖ ਮੰਤਰੀ ਦੇ ਨਿਵਾਸ ਵੱਲ ਜਾਣ ਰੋਕ ਦਿੱਤਾ ਗਿਆ। ਜਿਸ ਮਗਰੋਂ ਤੇਜ਼ ਧੁੱਪ ਦੇ ਵਿੱਚ ਇਹ ਮੁਲਾਜ਼ਮ ਸੜਕ ਤੇ ਹੀ ਬੈਠ ਗਏ ਅਤੇ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

CM ਦੇ ਸ਼ਹਿਰ 'ਚ ਫ਼ਿਰ "ਹੁੜਦੰਗ!

ਇਨ੍ਹਾਂ ਮੁਲਾਜ਼ਮਾਂ ਨੇ ਦੋਸ਼ ਲਾਇਆ ਕੀ ਪੰਜਾਬ ਦੇ ਸਮੂਹ ਮਨਰੇਗਾ ਕਰਮਚਾਰੀ ਪਿਛਲੇ 12-13 ਸਾਲਾਂ ਤੋਂ ਬਹੁਤ ਹੀ ਘੱਟ ਤਨਖਾਹਾਂ ਅਤੇ ਕੱਚੀਆਂ ਅਸਾਮੀਆਂ ਤੇ ਨੌਕਰੀ ਤੋਂ ਕੱਢ ਦੇਣ ਦੇ ਡਰੋਂ ਬੰਧੂਆ ਮਜ਼ਦੂਰਾਂ ਵਾਂਗ ਨੌਕਰੀ ਕਰ ਰਹੇ ਹਨ। ਸਾਡੇ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਜੇਕਰ ਕਾਂਗਰਸ ਦੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਜਰੂਰ ਪੱਕੇ ਕਰੇਗੀ ਪਰ ਠੇਕਾ ਮੁਲਾਜ਼ਮ ਵੈੱਲਫੇਅਰ ਐਕਟ 2016 ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਠੇਕੇਦਾਰੀ ਸਿਸਟਮ ਨੂੰ ਬੰਦ ਕੀਤਾ ਗਿਆ ਹੈ।

ਉਪਰੋਕਤ ਐਕਟ ਗਿਣਤੀ ਦੇ ਮੁਲਾਜ਼ਮਾਂ ਤੇ ਹੀ ਲਾਗੂ ਕੀਤਾ ਜਾ ਚੁੱਕਾ ਹੈ ਪਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਸਰਕਾਰ ਇਹ ਬਹਾਨਾ ਸੁਣੋ ਦੀ ਆ ਰਹੀ ਹੈ ਕਿ ਨਵਾਂ ਐਕਟ ਬਣਾਇਆ ਜਾ ਰਿਹਾ ਹੈ। 5 ਕੈਬਨਿਟ ਮੰਤਰੀਆਂ ਦੀ ਸਬ ਕਮੇਟੀ ਦੇ ਚੇਅਰਮੈਨ ਸ੍ਰੀ ਬ੍ਰਹਮ ਮਹਿੰਦਰਾ ਕੈਬਨਿਟ ਮੰਤਰੀ ਨੇ ਸਾਡੀਆਂ ਨੌਕਰੀਆਂ ਪੱਕੀਆਂ ਕਰਨ ਦੇ ਲਈ ਕੋਈ ਫ਼ੈਸਲਾ ਨਹੀਂ ਲਿਆ। ਜਿਸ ਕਰਕੇ ਪਿੰਡਾਂ ਦੇ ਵਿਚ ਲੰਬੇ ਸਮੇਂ ਤੋਂ ਵਿਕਾਸ ਕਾਰਜਾਂ ਚ ਲੱਗੇ ਨਰੇਗਾ ਮਜ਼ਦੂਰ ਭਾਰੀ ਪ੍ਰੇਸ਼ਾਨੀ ਨਾਲ ਜੂਝ ਰਹੇ ਹਨ ਅਤੇ ਹੁਣ ਜੇਕਰ ਸਰਕਾਰ ਨੇ ਸਾਨੂੰ ਪੱਕਾ ਕਰਨ ਦੀ ਮੰਗ ਨੂੰ ਨਹੀਂ ਮੰਨੀ ਤਾਂ ਪੂਰੇ ਪੰਜਾਬ ਲਈ ਨਰੇਗਾ ਮਜ਼ਦੂਰ ਪਟਿਆਲਾ ਵਿੱਚ ਪੱਕਾ ਧਰਨਾ ਪਟਿਆਲਾ ਲਗਾਉਣਗੇ।

ਇਹ ਵੀ ਪੜੋ:ਜਾਣੋ ਕਦੋਂ ਹੋਵੇਗਾ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ?

ABOUT THE AUTHOR

...view details