ਪਟਿਆਲਾ: ਸੂਬੇ ਦੇ ਵਿੱਚ ਬਾਹਰੇ ਸੂਬਿਆਂ ਤੋਂ ਝੋਨਾ ਲਗਾਤਾਰ ਆ ਰਿਹਾ ਹੈ। ਲੱਖਾ ਸਿਧਾਣਾ (LAKHA SIDHANA) ਵੱਲੋਂ ਆਪਣੇ ਸਾਥੀਆਂ ਤੇ ਕਿਸਾਨਾਂ ਦੀ ਮਦਦ ਨਾਲ ਦੇ ਨਾਲ ਬਾਹਰਲੇ ਸੂਬਿਆਂ ਤੋਂ ਆ ਰਹੇ ਕਰੀਬ 100 ਟਰੱਕਾਂ ਨੂੰ ਰੋਕਿਆ ਗਿਆ ਹੈ। ਸਮਾਣਾ ਦੇ ਸਤਰਾਨਾ ਟੋਲ ਪਲਾਜ਼ਾ ‘ਤੇ ਸਿਧਾਣਾ ਵੱਲੋਂ ਇੰਨ੍ਹਾਂ ਟਰੱਕਾਂ ਨੂੰ ਰੋਕਿਆ ਗਿਆ ਹੈ।
ਇਸ ਮੌਕੇ ਲੱਖੇ ਸਿਧਾਣੇ ਵੱਲੋਂ ਸੂਬਾ ਸਰਕਾਰ ਦੀ ਕਾਰਗੁਜਾਰੀ ਉੱਪਰ ਵੀ ਸਵਾਲ ਖੜ੍ਹੇ ਕੀਤੇ ਗਏ ਹਨ। ਲੱਖੇ ਨੇ ਕਿਹਾ ਕਿ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਉਹ ਇੱਕ ਵੀ ਦਾਣਾ ਬਾਹਰਲੇ ਸੂਬਿਆਂ ਦਾ ਪੰਜਾਬ ਵਿੱਚ ਨਹੀਂ ਆਉਣ ਦੇਵੇਗੀ ਪਰ ਅਜੇ ਵੀ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਝੋਨਾ ਲਗਾਤਾਰ ਆ ਰਿਹਾ ਹੈ।
ਉਨ੍ਹਾਂ ਦੱਸਿਆ ਰਾਤ ਨੂੰ ਕਰੀਬ 2.30 ਵਜੇ ਦਿੱਲੀ ਤੋਂ ਆ ਰਹੇ ਸੀ ਕਿ ਉਸ ਸਮੇਂ ਹੋਰ ਸੂਬਿਆਂ ਤੋਂ 100 ਤੋਂ ਵੱਧ ਟਰੱਕ ਝੋਨੇ ਦੇ ਭਰ ਕੇ ਬਾਹਰਲੇ ਸੂਬਿਆਂ ਤੋਂ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਟਰੱਕਾਂ ਵਾਲਿਆਂ ਨੂੰ ਰੋਕ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਝੋਨਾ ਲਿਆ ਰਹੇ ਹਾਂ। ਲੱਖੇ ਨੇ ਦੱਸਿਆ ਕਿ ਇਸਦਾ ਪਤਾ ਚੱਲਦੇ ਹੀ ਉਨ੍ਹਾਂ ਨੇ ਟਰੱਕਾਂ ਨੂੰ ਰੋਕ ਲਿਆ ਹੈ।