ਪਟਿਆਲਾ ‘ਚ ਮਹਿਲਾਵਾਂ ਨੇ ਇਸ ਤਰ੍ਹਾਂ ਮਨਾਇਆ ਕਰਵਾ ਚੌਥ ਦਾ ਤਿਉਹਾਰ - celebrated Karwa Chauth
ਪਟਿਆਲਾ: ਪਿਛਲੇ ਦਿਨੀਂ ਪੂਰੇ ਭਾਰਤ ਵਿੱਚ ਕਰਵਾ ਚੌਥ (Karwa Chauth) ਦਾ ਤਿਉਹਾਰ ਬੜੀ ਧੂਮ-ਧਮ ਨਾਲ ਮਨਾਇਆ ਗਿਆ। ਪਟਿਆਲਾ ਵਿੱਚ ਵੀ ਨਵ ਵਿਆਹੀਆਂ ਮੁਟਿਆਰਾਂ ਅਤੇ ਮਹਿਵਾਲਾਂ ਦੇ ਵੱਲੋਂ ਆਪਣੇ ਪਤੀ ਦੀ ਲੰਮੀ ਉਮਰ ਨੂੰ ਲੈਕੇ ਕਰਵਾ ਚੌਥ (Karwa Chauth) ਦਾ ਵਰਤ ਰੱਖਿਆ ਗਿਆ। ਇਸਦੇ ਚਲਦਿਆਂ ਇੱਕ ਘਰ ਦੇ ਵਿੱਚ ਆਲੇ-ਦੁਆਲੇ ਦੀਆਂ ਮਹਿਲਾਵਾਂ ਇਕੱਠੀਆਂ ਹੋਈਆਂ ਅਤੇ ਉਥੇ ਪੂਜਾ ਪਾਠ ਕੀਤਾ ਗਿਆ ਇਸ ਤਿਉਹਾਰ ਮੌਕੇ ਮਹਿਲਾਵਾਂ ਦੇ ਚਿਹਰੇ ‘ਤੇ ਕਾਫੀ ਖੁਸ਼ੀ ਦੇਖਣ ਨੂੰ ਮਿਲੀ। ਵਰਤ ਰੱਖਣ ਵਾਲੀ ਮਹਿਲਾਵਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਿਆ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਉਨ੍ਹਾਂ ਨੇ ਆਪਣੇ ਗੁਆਂਢੀ ਮਹਿਲਾ ਘਰ ਦੇ ਵਿੱਚ ਕਰਵਾ ਚੌਥ (Karwa Chauth) ਦੀ ਪੂਜਾ ਕੀਤੀ। ਮਹਿਲਾਵਾਂ ਨੇ ਇਸ ਮੌਕੇ ਆਪਣੇ ਵਰਤ ਰੱਖਣ ਦੀ ਸਾਰੀ ਕਹਾਣੀ ਦੱਸੀ ਹੈ।
ਪਟਿਆਲਾ ‘ਚ ਮਹਿਲਾਵਾਂ ਨੇ ਇਸ ਤਰ੍ਹਾਂ ਮਨਾਇਆ ਕਰਵਾ ਚੌਥ ਦਾ ਤਿਉਹਾਰ