ਪੰਜਾਬ

punjab

ETV Bharat / state

ਇਮਾਨਦਾਰੀ ਦੀ ਮਿਸਾਲ, ਜੁੱਤੀਆਂ ਗੰਢਣ ਵਾਲੇ ਨੇ ਮੋੜੇ ਢਾਈ ਲੱਖ ਦੇ ਗਹਿਣੇ - patiala shoemaker honesty example

ਪਟਿਆਲਾ ਦੇ ਵਿੱਚ ਜੁੱਤੀਆਂ ਗੰਢਣ ਵਾਲੇ ਇੱਕ ਰਾਮ ਭਜਨ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਬੂਟ ਠੀਕ ਕਰਵਾਉਣ ਆਈ ਇੱਕ ਮਹਿਲਾ ਦੇ ਢਾਈ ਲੱਖ ਦੇ ਕਰੀਬ ਗਹਿਣਿਆਂ ਨੂੰ ਵਾਪਸ ਮੋੜਿਆ।

ਇਮਾਨਦਾਰੀ ਦੀ ਮਿਸਾਲ, ਜੁੱਤੀਆਂ ਗੰਢਣ ਵਾਲੇ ਨੇ ਮੋੜੇ ਢਾਈ ਲੱਖ ਦੇ ਗਹਿਣੇ
ਇਮਾਨਦਾਰੀ ਦੀ ਮਿਸਾਲ, ਜੁੱਤੀਆਂ ਗੰਢਣ ਵਾਲੇ ਨੇ ਮੋੜੇ ਢਾਈ ਲੱਖ ਦੇ ਗਹਿਣੇ

By

Published : Jul 12, 2020, 7:07 AM IST

ਪਟਿਆਲਾ: ਅੱਜ ਜਦੋਂ ਸਾਰੀ ਦੁਨੀਆ ਕੋਰੋਨਾ ਕਰ ਕੇ ਹਾਲੋ-ਬੇ-ਹਾਲ ਹੋਈ ਪਈ ਹੈ, ਲੋਕਾਂ ਦੇ ਕੰਮਕਾਜ਼ਾਂ ਦਾ ਬੁਰਾ ਹਾਲ ਹੋ ਰੱਖਿਆ ਹੈ। ਲੋਕ ਤੰਗੀ ਤਰੂਟੀ ਕਾਰਨ ਅਤੇ ਬੇਰੁਜ਼ਗਾਰੀ ਕਰ ਕੇ ਲੋਕ ਠੱਗੀ ਮਾਰਨ ਤੋਂ ਵੀ ਗੁਰੇਜ਼ ਨਹੀ ਕਰਦੇ। ਅਜਿਹੇ ਵਿੱਚ ਹਾਲੇ ਵੀ ਕੁੱਝ ਲੋਕ ਅਜਿਹੇ ਹਨ ਜੋ ਇਮਾਨਦਾਰੀ ਦੀ ਮਿਸਾਲ ਹਨ।

ਅਜਿਹਾ ਹੀ ਇੱਕ ਮਿਸਾਲ ਪਟਿਆਲਾ ਤੋਂ ਇੱਕ ਜੁੱਤੀਆਂ ਗੰਢਣ ਵਾਲੇ ਦੀ ਸਾਹਮਣੇ ਆਈ ਹੈ। ਜਿਸ ਨੂੰ ਦੇਖ ਕੇ ਗੁਰਦਾਸ ਮਾਨ ਦੇ ਗੀਤ ਦੀਆਂ ਇਹ ਸਤਰਾਂ 'ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ-ਪਾਲਿਸ਼ਾਂ ਕਰੀਏ' ਇਹ ਸਹੀ ਢੁੱਕਦੀਆਂ ਹਨ।

ਇਮਾਨਦਾਰੀ ਦੀ ਮਿਸਾਲ, ਜੁੱਤੀਆਂ ਗੰਢਣ ਵਾਲੇ ਨੇ ਮੋੜੇ ਢਾਈ ਲੱਖ ਦੇ ਗਹਿਣੇ

ਰਾਮ ਭਜਨ ਜੋ ਕਿ ਪਟਿਆਲਾ ਦੇ ਵਿੱਚ ਕਈ ਸਾਲਾਂ ਤੋਂ ਜੁੱਤੀਆਂ ਗੰਢਣ ਦਾ ਕੰਮ ਕਰ ਰਿਹਾ ਹੈ। ਉਸ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੱਕ ਔਰਤ ਉਸ ਦੇ ਕੋਲ ਜੁੱਤੀਆਂ ਗੰਢਣ ਦੇ ਲਈ ਲੈ ਕੇ ਆਈ ਸੀ। ਪਰ ਜਦੋਂ ਉਹ ਬੂਟ ਪਾਲਿਸ਼ ਕਰ ਰਿਹਾ ਸੀ ਤਾਂ ਇੱਕ ਲਾਲ ਰੰਗ ਦੀ ਥੈਲੀ ਬੂਟ ਵਿੱਚੋਂ ਨਿਕਲ ਕੇ ਡਿੱਗ ਗਈ।

ਜਦੋਂ ਉਸ ਨੇ ਦੇਖਿਆ ਕਿ ਇਸ ਵਿੱਚ ਸੋਨੇ ਦੇ ਗਹਿਣੇ ਹਨ ਤਾਂ ਉਹ ਇਸ ਨੂੰ ਨਾਲ ਦੇ ਦੁਕਾਨਦਾਰ ਕੋਲ ਲੈ ਕੇ ਚਲਾ ਗਿਆ, ਜਿਸ ਦੀ ਪਰਖ ਤੋਂ ਬਾਅਦ ਪਤਾ ਚੱਲਿਆ ਕਿ ਇਨ੍ਹਾਂ ਗਹਿਣਿਆਂ ਦੀ ਕੀਮਤ ਢਾਈ ਲੱਖ ਦੇ ਕਰੀਬ ਹੈ।

ਦੁਕਾਨਦਾਰ ਨੇ ਦੱਸਿਆ ਕਿ ਉਸ ਨੇ ਉਹ ਸੋਨਾ ਰੱਖ ਲਿਆ ਅਤੇ ਸ਼ਨਿਚਰਵਾਰ ਨੂੰ ਉਹ ਔਰਤ ਆ ਕੇ ਨਿਸ਼ਾਨੀ ਦੱਸ ਕੇ ਗਹਿਣੇ ਵਾਪਸ ਲੈ ਗਈ।

ABOUT THE AUTHOR

...view details