ਪਟਿਆਲਾ:ਹਿੰਦੂ ਧਰਮ ਵਿੱਚ ਕਰਵਾਚੌਥ ਦਾ ਤਿਉਹਾਰ (Karwa Chauth) ਸਭ ਤੋਂ ਅਹਿਮ ਤਿਉਹਾਰਾਂ ਚੋਂ ਇੱਕ ਹੈ। ਇਸ ਸਾਲ ਕਰਵਾ ਚੌਥ ਦਾ ਤਿਉਹਾਰ 24 ਅਕਤੂਬਰ ਨੂੰ ਮਨਾਇਆ ਜਾਵੇਗਾ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀਆਂ ਲਈ ਵਰਤ ਰੱਖਦੀਆਂ ਹਨ। ਕਰਵਾ ਚੌਥ ਦਾ ਵਰਤ ਪਤੀ ਤੇ ਪਤਨੀ ਦੇ ਰਿਸ਼ਤੇ ਦੀ ਖੁਸ਼ਹਾਲੀ ਲਈ ਮਨਾਇਆ ਜਾਂਦਾ ਹੈ। ਕਰਵਾਚੌਥ ਦੇ ਤਿਓਹਾਰ ਦੇ ਮੱਦੇਨਜ਼ਰ ਪਟਿਆਲਾ ਸ਼ਹਿਰ 'ਚ ਰੌਣਕਾਂ ਲੱਗੀਆਂ ਹੋਈਆਂ ਹਨ।
ਸੁਹਾਗਣਾਂ ਵਲੋਂ ਆਪਣੇ ਹੱਥਾਂ ਤੇ ਮਹਿੰਦੀ ਲਗਾਉਣ ਲਈ ਲਾਈਨਾ 'ਚ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।
ਇਸ ਮੌਕੇ ਸੁਹਾਗਣਾਂ ਨੇ ਕਿਹਾ ਅਸੀਂ ਆਪਣੇ ਪਤੀ ਦੇ ਲੰਮੀ ਉਮਰ ਲਈ ਵਰਤ ਰੱਖਾਂਗੇ। ਇਸ ਲਈ ਅਸੀਂ ਅੱਜ ਹੀ ਸੱਜ ਧੱਜ ਰਹੀਆਂ ਹਨ। ਕਰੋਨਾ ਦਾ ਪਹਿਲਾਂ ਡਰ ਸੀ, ਹੁਣ ਕੋਈ ਡਰ ਨਹੀਂ, ਅਸੀਂ ਸਭ ਨੇ ਵੈਕਸੀਨ ਲਗਾਈ ਹੋਈ ਹੈ। ਅਸੀਂ ਇਹ ਵੀ ਚਾਉਂਦੇ ਹਾਂ ਕਿ ਸਾਡੇ ਪਤੀ ਸਾਡੇ ਲਈ ਵਰਤ ਰੱਖਣ।