ਪਟਿਆਲਾ:ਪਟਿਆਲਾ ਦੀ ਕੇਂਦਰੀ ਸੁਧਾਰ ਜੇਲ੍ਹ ਇਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਈ ਹੈ। ਜੇਲ੍ਹ ਵਿਚ ਬੰਦ ਕੈਦੀ ਸ਼ਿੰਦਾ ਸਿੰਘ ਕੋਲ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਜੇਲ੍ਹ ਵਿਚ ਇਕ ਫਾਂਸੀ ਕੈਦੀ ਸੁਖਜਿੰਦਰ ਸਿੰਘ ਬੰਦ ਹੈ ਜਿਸ ਦੇ ਕਹਿਣ ਉਪਰ ਜੇਲ੍ਹ ਵਿਚ ਤੈਨਾਤ ਏਐਸਆਈ ਰਣਜੀਤ ਸਿੰਘ ਹੈਰੋਇਨ ਲੈ ਕੇ ਆਇਆ ਸੀ। ਜੇਲ੍ਹ ਪ੍ਰਸ਼ਾਸ਼ਨ ਵੱਲੋਂ ਉਸ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਦੇ ਅਧਾਰ ਤੇ ਤ੍ਰਿਪੜੀ ਥਾਣੇ ਵਿਖੇ ਉਸਨੂੰ ਗ੍ਰਿਫ਼ਤਾਰ ਕਰ ਮਾਮਲਾ ਦਰਜ ਕਰ ਲਿਆ ਗਿਆ ਹੈ।
ਪਟਿਆਲਾ ਦੀ ਕੇਂਦਰੀ ਸੁਧਾਰ ਜੇਲ੍ਹ ਵਿਚ ਕੈਦੀ ਕੋਲ ਬਰਾਮਦ ਹੋਈ ਹੈਰੋਇਨ
ਪਟਿਆਲਾ ਦੀ ਕੇਂਦਰੀ ਜੇਲ੍ਹ ਇਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਈ ਹੈ। ਜੇਲ੍ਹ ਵਿਚ ਬੰਦ ਕੈਦੀ ਸ਼ਿੰਦਾ ਸਿੰਘ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਜੇਲ੍ਹ ਵਿਚ ਇਕ ਫਾਂਸੀ ਦੀ ਸਜ਼ਾ ਪ੍ਰਾਪਤ ਕੈਦੀ ਸੁਖਜਿੰਦਰ ਸਿੰਘ ਬੰਦ ਹੈ ਜਿਸ ਦੇ ਕਹਿਣ ਉਪਰ ਜੇਲ੍ਹ ਵਿਚ ਤੈਨਾਤ ਏਐਸਆਈ ਰਣਜੀਤ ਸਿੰਘ ਹੈਰੋਇਨ ਲੈ ਕੇ ਆਇਆ ਸੀ।
ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਤ੍ਰਿਪੜੀ ਥਾਣੇ ਦੇ ਐਸ.ਐਚ.ਓ ਹੈਰੀ ਬੋਪਾਰਾਏ ਨੇ ਆਖਿਆ ਕਿ ਸਾਨੂੰ ਕੱਲ੍ਹ ਜੇਲ੍ਹ ਪ੍ਰਸ਼ਾਸਨ ਵੱਲੋਂ ਇਕ ਪੱਤਰ ਬਰਾਮਦ ਹੋਇਆ ਸੀ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਜੇਲ੍ਹ ਵਿੱਚ ਤੈਨਾਤ ਏਐਸਆਈ ਰਣਜੀਤ ਸਿੰਘ ਜੋ ਕਿ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਨਸ਼ਾ ਸਪਲਾਈ ਕਰਦਾ ਹੈ ਤੇ ਕੈਦੀਆਂ ਕੋਲੋਂ ਮੋਟੀਆੰ ਰਕਮਾਂ ਵੀ ਵਸੂਲਦਾ ਹੈ। ਉਸ ਨੇ 5 ਗ੍ਰਾਮ ਹੀਰੋਇਨ ਕੈਦੀ ਸ਼ਿੰਦਾ ਸਿੰਘ ਨੂੰ ਦਿੱਤੀ ਅਤੇ ਫਾਂਸੀ ਕੈਦੀ ਸੁਖਵਿੰਦਰ ਸਿੰਘ ਨੂੰ ਵੀ ਨਸ਼ਾ ਸਪਲਾਈ ਕਰਦਾ ਸੀ। ਪੁਲਿਸ ਨੇ ਮਾਮਲਾ ਦਰਜ ਕਰ ਮੁਲਜ਼ਮ ਏਐਸਆਈ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ:-ਨਵਾਂਸ਼ਹਿਰ ਦੇ ਕਿਸਾਨਾਂ ਵੱਲੋਂ ਸੰਸਦ ਮਨੀਸ਼ ਤਿਵਾੜੀ ਦਾ ਵਿਰੋਧ ਕੀਤਾ