ਪੰਜਾਬ

punjab

ETV Bharat / state

ਪਾਣੀ 'ਚ ਡੁੱਬਿਆ ਪਟਿਆਲਾ, ਨਗਰ ਨਿਗਮ ਆਗੂਆਂ ਦੀ 'ਜ਼ੀ ਹਜ਼ੂਰੀ' 'ਚ ਲੱਗਿਆ - ਸਾਂਸਦ ਨੇ ਪ੍ਰਨੀਤ ਕੌਰ

ਪਟਿਆਲਾ ਦੇ ਸਾਬਕਾ ਮੇਅਰ ਹਰਿੰਦਰ ਪਾਲ ਕੋਹਲੀ ਨੇ ਨਗਰ ਨਿਗਮ ਵਿਰੁੱਧ ਆਪਣੀ ਭੜਾਸ ਕੱਢੀ। ਸ਼ਹਿਰ 'ਚ ਮੀਂਹ ਦੇ ਪਾਣੀ ਕਾਰਨ ਦਰਿਆ ਵਾਲੇ ਹਾਲਾਤ ਬਣੇ ਹੋਏ ਹਨ। ਕੋਹਲੀ ਨੇ ਨਗਰ ਨਿਗਮ ਨੂੰ ਫੇਲ੍ਹ ਦੱਸਿਆ ਹੈ।

ਫ਼ੋਟੋ।

By

Published : Sep 6, 2019, 12:53 PM IST

ਪਟਿਆਲਾ: ਸ਼ਹਿਰ 'ਚ ਮੀਂਹ ਦੇ ਕਾਰਨ ਸੜਕਾਂ ਪਾਣੀ-ਪਾਣੀ ਹੋ ਗਈਆਂ ਹਨ। ਮੀਂਹ ਦੇ ਪਾਣੀ ਖੜ੍ਹੇ ਹੋਣ ਦੇ ਚਲਦੇ ਰੁਜ਼ਗਾਰ ਅਤੇ ਕਾਰੋਬਾਰ ਸਬੰਧੀ ਵਰਕਸ਼ਾਪ ਇੱਕ ਘੰਟਾ ਲੇਟ ਹੋ ਗਈ। ਇਸ ਵਰਕਸ਼ਾਪ 'ਚ ਸਾਂਸਦ ਨੇ ਪ੍ਰਨੀਤ ਕੌਰ ਮੁਖ ਤੌਰ 'ਤੇ ਸ਼ਿਰਕਤ ਕੀਤੀ। ਇਸ ਲਈ ਪ੍ਰੋਗਰਾਮ ਵਾਲੀ ਥਾਂ 'ਤੇ ਮੀਂਹ ਕਾਰਨ ਖੜ੍ਹੇ ਹੋਏ ਪਾਣੀ ਨੂੰ ਕੱਢਣ ਲਈ ਸਪੈਸ਼ਲ ਜੈੱਟ ਮਸ਼ੀਨ ਲਗਾਇਆ ਗਈਆਂ ਤਾਂ ਜੋ ਰੁਜ਼ਗਾਰ ਅਤੇ ਕਾਰੋਬਾਰ ਸਬੰਧੀ ਵਰਕਸ਼ਾਪ ਨੂੰ ਸ਼ੁਰੂ ਕੀਤਾ ਜਾ ਸਕੇ।

ਵੀਡੀਓ

ਅਕਾਲੀ ਦਲ ਤੇ ਬੀਜੇਪੀ ਦੇ ਸਾਂਝੇ ਉਮੀਦਵਾਰ ਰਹਿ ਚੁੱਕੇ ਮੇਅਰ ਹਰਿੰਦਰ ਪਾਲ ਕੋਹਲੀ ਨੇ ਇਸ ਮਾਮਲੇ 'ਤੇ ਕਿਹਾ ਕਿ ਪ੍ਰਸ਼ਾਸਨ ਤੋਂ ਨੇਤਾਵਾਂ ਦੇ ਲਈ ਤਾਂ ਪਾਣੀ ਕੱਢਣ ਲਈ ਮਸ਼ੀਨਾਂ ਹਨ ਪਰ ਸ਼ਹਿਰ 'ਚ ਪਾਣੀ ਨਾਲ ਲੋਕ ਪਰੇਸ਼ਾਨ ਹਨ, ਉਨ੍ਹਾਂ ਦੀ ਸਮੱਸਿਆਵਾਂ ਦਾ ਕਿਸੇ ਵੀ ਤਰ੍ਹਾਂ ਦਾ ਹੱਲ ਨਹੀਂ ਹੈ। ਕੋਹਲੀ ਨੇ ਸਖ਼ਤ ਸ਼ਬਦਾਂ ਦੇ ਵਿੱਚ ਨਗਰ ਨਿਗਮ ਨੂੰ ਫੇਲ੍ਹ ਦੱਸਿਆ ਹੈ।

ਪਟਿਆਲਾ ਦੇ ਬੱਸ ਅੱਡੇ ਦੇ ਅੰਦਰ ਜਿੱਥੇ ਪਟਿਆਲਾ ਦੇ ਪ੍ਰਸ਼ਾਸਨਿਕ ਅਫ਼ਸਰ ਅੱਖਾਂ ਬੰਦ ਕਰਕੇ ਨਿਕਲ ਰਹੇ ਹਨ। ਉੱਥੇ ਸਥਾਨਕ ਬੱਸ ਸਟੈਂਡ ਦੇ ਉੱਚ ਅਧਿਕਾਰੀਆਂ ਨੂੰ ਵੀ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਮੀਂਹ ਦੇ ਪਾਣੀ ਨਾਲ ਹੋਣ ਵਾਲੀ ਸਮੱਸਿਆਵਾਂ ਦਾ ਹਲ ਨਹੀਂ ਕੱਢੇ ਰਹੇ ਹਨ। ਸ਼ਹਿਰ 'ਚ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਹੋ ਚੁਕੀ ਹੈ। ਲੋਕਾਂ ਦੇ ਘਰਾਂ ਤੇ ਉਨ੍ਹਾਂ ਦੇ ਕਾਰਾਂ ਅੰਦਰ ਮੀਂਹ ਦਾ ਪਾਣੀ ਵੜ ਗਿਆ ਹੈ। ਇਸ ਸਭ ਦੇ ਬਾਵਜੂਦ ਨਗਰ ਨਿਗਮ ਕੁੰਭਕਰਨੀ ਨੀਂਦ ਸੁੱਤਾ ਹੋਈਆਂ ਹੈ। ਕੋਹਲੀ ਨੇ ਕਿਹਾ ਕਿ ਜਨਤਾ ਨੇਤਾਵਾਂ ਨੂੰ ਵੋਟ ਇਸ ਲਈ ਪਾਉਂਦੀ ਹੈ ਤਾਂ ਜੋ ਉਹ ਉਨ੍ਹਾਂ ਦੀ ਸਮੱਸਿਆਵਾਂ ਦਾ ਹੱਲ ਕੱਢ ਸਕਣ, ਪਰ ਇੱਥੇ ਪ੍ਰਸ਼ਾਸਨ ਲੋਕਾਂ ਨੂੰ ਅਣਗੌਲਿਆ ਕਰ ਆਗੂਆਂ ਦੀ ਜੀ ਹਜ਼ੂਰੀ 'ਚ ਲਗੇ ਹੋਏ ਹਨ।

ABOUT THE AUTHOR

...view details