ਪਟਿਆਲਾ:ਮਹਿੰਦਰਾ ਕਲੋਨੀ (Mahindra Colony) ਵਿੱਚ ਦੇਰ ਰਾਤ ਉਸ ਸਮੇਂ ਹਲਚਲ ਮਚ ਗਈ। ਜਦੋਂ ਕਲੋਨੀ ਦੇ 2,3 ਘਰਾਂ ਦਾ ਅੱਧਾ ਹਿੱਸਾ ਡਿੱਗਣਾ ਸ਼ੁਰੂ ਹੋ ਗਿਆ। ਮਕਾਨ ਦਾ ਅੱਧਾ ਹਿੱਸਾ ਡਿੱਗਣ ਕਾਰਨ ਉਨ੍ਹਾਂ ਵਿੱਚ ਪਿਆ ਸਾਮਾਨ ਵੀ ਦੱਬਿਆ ਗਿਆ ਹੈ। ਜਿਨ੍ਹਾਂ ਲੋਕਾਂ ਦੇ ਮਕਾਨ ਸਨ ਉਹ ਦੇਰ ਰਾਤ ਨਗਰ ਨਿਗਮ ਦੇ ਮੇਅਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ।
ਇਸ ਮੌਕੇ ਲੋਕਾਂ ਨੇ ਦੱਸਿਆ ਕਿ ਸਾਡੇ ਘਰ (House) ਦੇ ਪਿੱਛੇ ਡਰੇਨ ਦਾ ਕੰਮ ਨਗਰ ਨਿਗਮ ਦੀ ਸਾਈਡ ਤੋਂ ਸ਼ੁਰੂ ਕੀਤਾ ਗਿਆ ਸੀ। ਕਰਮਚਾਰੀਆਂ ਨੇ ਡਰੇਨ ਦੇ ਜੇਸੀਬੀ ਰਾਹੀਂ ਡੂੰਘੀ ਖੁਦਾਈ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਸਾਡੇ ਘਰ ਹੇਠਾਂ ਡਿੱਗਣੇ ਸ਼ੁਰੂ ਹੋ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਇਸ ਸੰਬੰਧਿਤ ਨਗਰ ਨਿਗਮ ਨੂੰ ਇਹ ਵੀ ਸਲਾਹ ਦਿੱਤੀ ਸੀ ਕਿ ਸਾਡੇ ਘਰ ਖੁਦਾਈ ਤੋਂ ਪਹਿਲਾਂ ਸੁਰੱਖਿਅਤ ਹੋਣੇ ਚਾਹੀਦੇ ਹਨ ਪਰ ਸਾਡੀ ਨਗਰ ਨਿਗਮ ਨੇ ਇੱਕ ਨਹੀਂ ਸੁਣੀ।