ਪਟਿਆਲਾ: ਸ਼ਹਿਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰਦਾਸ ਮਾਨ ਦੇ ਪੁੱਤਰ ਗੁਰਇੱਕ ਮਾਨ ਦੇ ਅਨੰਦ ਕਾਰਜ ਸਿਮਰਨ ਕੌਰ ਮੁੰਡੀ ਨਾਲ ਸੰਪਨ ਹੋ ਗਏ ਹਨ। ਇਸ ਮੌਕੇ ਪੰਜਾਬੀ ਜਗਤ ਦੀਆਂ ਕਈ ਨਾਮਵਰ ਹਸਤੀਆਂ ਪ੍ਰੀਤੀ ਸਪਰੂ, ਸਰਦੂਲ ਸਿਕੰਦਰ, ਅਮਰ ਨੂਰੀ ਤੇ ਸਿਆਸੀ ਆਗੂ ਪਹੁੰਚੇ ਹੋਏ ਸਨ। ਕਾਂਗਰਸੀ ਆਗੂ ਰਾਜਾ ਵੜਿੰਗ ਨੇ ਵੀ ਇਸ ਮੌਕੇ ਸ਼ਮੂਲੀਅਤ ਕੀਤੀ।
ਗੁਰਦਾਸ ਮਾਨ ਦੇ ਪੁੱਤਰ ਗੁਰਇੱਕ ਦਾ ਵਿਆਹ ਸਿਮਰਨ ਕੌਰ ਮੁੰਡੀ ਨਾਲ ਹੋਇਆ ਸੰਪੰਨ - ਪ੍ਰੀਤੀ ਸਪਰੂ
ਪਟਿਆਲਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰਦਾਸ ਮਾਨ ਦੇ ਪੁੱਤਰ ਗੁਰਇੱਕ ਮਾਨ ਦੇ ਅਨੰਦ ਕਾਰਜ ਸਿਮਰਨ ਕੌਰ ਮੁੰਡੀ ਨਾਲ ਸੰਪੰਨ ਹੋ ਗਏ ਹਨ।
ਗੁਰਿੱਕ ਮਾਨ ਦਾ ਵਿਆਹ
ਇਸ ਮੌਕੇ ਸਰਦੂਲ ਸਿਕੰਦਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਇੱਕ ਮਾਨ ਦੇ ਵਿਆਹ 'ਤੇ ਖ਼ੁਸ਼ੀ ਜਾਹਿਰ ਕੀਤੀ। ਦੱਸ ਦਈਏ, ਵਿਆਹ ਵਿੱਚ 500 ਮਹਿਮਾਨਾਂ ਸਣੇ ਬਾਦਲ ਪਰਿਵਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੂੰ ਵੀ ਸੱਦਾ ਦਿੱਤਾ ਗਿਆ ਸੀ। ਵਿਆਹ ਵਿੱਚ ਸ਼ਾਹੀ ਖਾਣਾ ਰਣਵੀਰ ਦੀਪਿਕਾ ਦੀ ਮੁੰਬਈ ਵਿਖੇ ਹੋਈ ਪਾਰਟੀ 'ਚ ਤਿਆਰ ਕਰਨ ਵਾਲੇ ਸੇਲਿਬ੍ਰਿਟੀ ਕੇਟਰਰ ਸੰਜੇ ਵਜੀਰਾਨੀ ਆਪਣੀ ਟੀਮ ਨਾਲ ਕਰਨਗੇ।