ਪੰਜਾਬ

punjab

By

Published : Feb 16, 2021, 6:07 PM IST

ETV Bharat / state

ਪਟਿਆਲਾ ’ਚ ਫ਼ਰੰਟਲਾਈਨ ਵਰਕਰਾਂ ਵੱਲੋਂ ਕੈਬਿਨੇਟ ਮੰਤਰੀ ਸੋਨੀ ਦਾ ਵਿਰੋਧ

ਸ਼ਹਿਰ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਦਾ ਕੈਬਨਿਟ ਮੰਤਰੀ ਓਪੀ ਸੋਨੀ ਵੱਲੋਂ ਦੌਰਾ ਕੀਤਾ ਗਿਆ। ਇਸ ਮੌਕੇ ਕੋਰੋਨਾ ਮਹਾਂਮਾਰੀ ਦੌਰਾਨ ਹਸਪਤਾਲਾਂ ’ਚ ਕੰਮ ਕਰਨ ਵਾਲੇ ਫਰੰਟ ਲਾਈਨ ਵਰਕਰਾਂ ਵੱਲੋਂ ਓਪੀ ਸੋਨੀ ਦਾ ਜੰਮ ਕੇ ਵਿਰੋਧ ਕੀਤਾ ਗਿਆ।

ਤਸਵੀਰ
ਤਸਵੀਰ

ਪਟਿਆਲਾ: ਸ਼ਹਿਰ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਦਾ ਕੈਬਿਨੇਟ ਮੰਤਰੀ ਓਪੀ ਸੋਨੀ ਵੱਲੋਂ ਦੌਰਾ ਕੀਤਾ ਗਿਆ। ਇਸ ਮੌਕੇ ਕੋਰੋਨਾ ਮਹਾਂਮਾਰੀ ਦੌਰਾਨ ਹਸਪਤਾਲਾਂ ’ਚ ਕੰਮ ਕਰਨ ਵਾਲੇ ਫਰੰਟਲਾਈਨ ਵਰਕਰਾਂ ਵੱਲੋਂ ਓਪੀ ਸੋਨੀ ਦਾ ਜੰਮ ਕੇ ਵਿਰੋਧ ਕੀਤਾ ਗਿਆ। ਸਰਕਾਰ ਖ਼ਿਲਾਫ਼ ਨਾਅਰੇਬਾਜੀ ਕਰ ਰਹੇ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਸਾਡੇ ਤੋਂ ਡਿਊਟੀ ਲੈ ਕੇ ਹੁਣ 31 ਮਾਰਚ ਨੂੰ ਸਾਨੂੰ ਨੌਕਰੀਆਂ ਤੋਂ ਕੱਢ ਰਹੀ ਹੈ, ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਪਟਿਆਲਾ ’ਚ ਫ਼ਰੰਟਲਾਈਨ ਵਰਕਰਾਂ ਵੱਲੋਂ ਕੈਬਿਨੇਟ ਮੰਤਰੀ ਸੋਨੀ ਦਾ ਵਿਰੋਧ

ਇਸ ਮੌਕੇ ਓਪੀ ਸੋਨੀ ਦਾ ਘਿਰਾਓ ਕਰ ਰਹੇ ਵਾਲੰਟੀਅਰਾਂ ਨੇ ਆਖਿਆ ਕਿ ਅੱਜ ਉਨ੍ਹਾਂ ਵੱਲੋਂ ਮੰਤਰੀ ਓਪੀ ਸੋਨੀ ਦਾ ਘਿਰਾਓ ਕੀਤਾ ਗਿਆ ਹੈ, ਕਿਉਂਕਿ ਉਨ੍ਹਾਂ ਤੋਂ ਪੰਜਾਬ ਸਰਕਾਰ ਦੁਆਰਾ ਕੋਰੋਨਾ ਕਾਲ ਵਿੱਚ ਕੰਮ ਲਿਆ ਤੇ ਹੁਣ ਉਨ੍ਹਾਂ ਨੂੰ ਸਰਕਾਰ 31 ਤਰੀਕ ਨੂੰ ਕੱਢਣ ਜਾ ਰਹੀ ਹੈ, ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੇ ਰੋਸ ਵੱਜੋਂ ਉਨ੍ਹਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਧਰਨਾ ਦੇ ਰਹੇ ਫਰੰਟਲਾਈਨ ਵਾਰੀਅਰਜ਼ ਦਾ ਕਹਿਣਾ ਸੀ ਕਿ ਜੇਕਰ ਉਨ੍ਹਾਂ ਨੂੰ ਨੌਕਰੀਆਂ ਤੋਂ ਕੱਢਿਆ ਗਿਆ ਤਾਂ ਆਉਣ ਵਾਲੇ ਸਮੇਂ ’ਚ ਉਨ੍ਹਾਂ ਵੱਲੋਂ ਪੱਕਾ ਧਰਨਾ ਲਾਇਆ ਜਾਵੇਗਾ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਪੀ ਸੋਨੀ ਨੇ ਆਖਿਆ ਕਿ ਉਨ੍ਹਾਂ ਵੱਲੋਂ ਹਸਪਤਾਲ ਦਾ ਦੌਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਜੋ ਵਰਕਰਜ਼ ਨਾਰਾਜ਼ ਹਨ, ਇਹ ਨਰਾਜ਼ਗੀ ਹਮੇਸ਼ਾ ਸਰਕਾਰ ਪ੍ਰਤੀ ਮੁਲਾਜ਼ਮਾਂ ਦੀ ਚਲਦੀ ਰਹਿੰਦੀ ਹੈ, ਇਹ ਕੋਈ ਵੱਡਾ ਮੁੱਦਾ ਨਹੀਂ ਹੈ। ਉਨ੍ਹਾਂ ਆਖਿਆ ਕਿ ਜੋ ਭਾਖਰ ਪਿੰਡ ਦੇ ਸਕੂਲ ਵਿਚੋਂ ਇੱਕ ਮਹਿਲਾ ਅਧਿਆਪਕ ਕੋਰੋਨਾ ਪੌਜ਼ੀਟਿਵ ਨਿਕਲੀ ਹੈ, ਉਸ ਸਬੰਧ ਵਿਚ ਵੀ ਜਾਂਚ-ਪੜਤਾਲ ਕੀਤੀ ਜਾ ਰਹੀ ਜੋ ਵੀ ਦੋਸ਼ੀ ਹੋਵੇਗਾ, ਉਸ ’ਤੇ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details