ਪਟਿਆਲਾ: ਬਿਜਲੀ ਦੇ ਬਿਲ ਤੇ ਪਾਣੀਆਂ ਦੇ ਮੁੱਦਿਆਂ ਨੂੰ ਲੈ ਕੇ ਆਰਐਮਪੀਆਈ ਪਾਰਟੀ ਅਤੇ ਸਾਬਕਾ ਐਮਪੀ ਡਾ .ਧਰਮਵੀਰ ਗਾਂਧੀ ਨੇ ਸਮਰਥਕਾਂ ਨਾਲ ਮਿਲ ਕੇ ਫੁਆਰਾ ਚੌਕ ਜਾਮ ਕੀਤਾ। ਇਹ ਧਰਨਾ 9 ਸਤੰਬਰ ਤੋਂ ਲਗਾਇਆ ਗਿਆ ਹੈ। ਇਸ ਮੌਕੇ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਜਿਹੜੇ ਲੋਕ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਹਨ, ਉਹ ਉਨ੍ਹਾਂ ਦੇ ਨਾਲ ਹਨ।
ਪੰਜਾਬ ਵਿੱਚ ਬਿਜਲੀ ਦੇ ਬਿਲਾਂ ਵਿੱਚ ਹੋਏ ਵਾਧੇ ਤੇ ਬਿਜਲੀ ਦੇ ਬਿਲਾਂ ਨੂੰ ਮਹੀਨਾਵਾਰ ਕਰਨ ਦੀ ਮੰਗ ਨੂੰ ਲੈ ਕੇ ਇਸ ਪਾਰਟੀ ਵੱਲੋਂ 9 ਤਰੀਕ ਤੋਂ ਲਗਾਤਾਰ ਧਰਨਾ ਲਗਾਇਆ ਹੋਇਆ ਹੈ।
ਇਸ ਦੇ ਚੱਲਦੇ ਹੋਏ ਸਰਕਾਰ ਕੋਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਬਿਜਲੀ ਦੇ ਬਿਲਾਂ ਵਿੱਚ ਹੋਏ ਵਾਧੇ ਰੋਕੇ ਜਾਣ। ਡਾ. ਧਰਮਵੀਰ ਗਾਂਧੀ ਨੇ ਮੰਗ ਕੀਤੀ ਕਿ ਨਾਲ ਲੱਗਦੇ ਰਾਜਾਂ ਦੇ ਵਿੱਚ ਬਿਜਲੀ ਦੋ ਰੁਪਏ ਪ੍ਰਤੀ ਯੂਨਿਟ ਹੈ, ਸੋ ਪੰਜਾਬ ਵਿੱਚ ਵੀ ਦੋ ਰੁਪਏ ਪ੍ਰਤੀ ਯੂਨਿਟ ਕੀਤਾ ਜਾਵੇ। ਉਨ੍ਹਾਂ ਨੇ ਪੰਜਾਬ ਵਿਚ ਗੰਧਲੇ ਹੋ ਰਹੇ ਪਾਣੀਆਂ ਬਾਰੇ ਵੀ ਸੋਚ-ਵਿਚਾਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪਾਣੀ ਦੇ ਘੱਟਦੇ ਪੱਧਰ ਨੂੰ ਲੈ ਕੇ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ, ਪਰ ਸਰਕਾਰ ਦੇ ਕੰਨ ਉੱਤੇ ਜੂੰ ਨਹੀਂ ਸਰਕਦੀ। ਇਹ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੇਗਾ।
ਇਹ ਵੀ ਪੜ੍ਹੋ: 15 ਸਾਲਾ ਅਨਮੋਲ ਬੇਰੀ ਬਣੀ ਇੱਕ ਦਿਨ ਲਈ ਫ਼ਿਰੋਜ਼ਪੁਰ ਦੀ ਡੀਸੀ
ਇਸ ਮੌਕੇ ਪਾਰਟੀ ਦੇ ਪ੍ਰਧਾਨ ਮੰਗਲ ਰਾਮ ਨੇ ਦੱਸਿਆ ਕਿ ਉਹ ਜਲੰਧਰ ਤੋਂ ਲਗਾਤਾਰ ਇਸ ਗੱਲ ਦੀ ਆਵਾਜ਼ ਚੁੱਕਦੇ ਰਹੇ ਹਨ ਤੇ ਹੁਣ ਪਟਿਆਲਾ ਵਿੱਚ ਰਹਿ ਕੇ ਵੀ ਇਹ ਆਵਾਜ਼ ਚੁੱਕਦੇ ਰਹਣਗੇ। ਉੱਥੇ ਹੀ, ਉਨ੍ਹਾਂ ਦਾ ਸਾਥ ਦੇਣ ਆਏ ਡਾ. ਧਰਮਵੀਰ ਗਾਂਧੀ ਜੋ ਕਿ ਪਟਿਆਲਾ ਤੋਂ ਐਮਪੀ ਰਹਿ ਚੁੱਕੇ ਹਨ, ਉਨ੍ਹਾਂ ਨੇ ਵੀ ਸਮਰਥਨ ਕਰਦਿਆ ਕਿਹਾ ਕਿ ਇਹ ਮੰਗਾਂ ਬਿਲਕੁਲ ਪੰਜਾਬ ਹਿੱਤ ਵਿੱਚ ਹਨ।