ਪੰਜਾਬ

punjab

ETV Bharat / state

ਰਾਜਪੁਰਾ ਹਾਈਵੇ 'ਤੇ ਹਰਪਾਲ ਚੀਮਾ ਵੱਲੋਂ ਅਚਨਚੇਤ ਰੇਡ, ਬਿਨਾਂ ਬਿੱਲ ਵਾਲੇ ਫੜੇ ਕਈ ਟਰੱਕ, ਕੀਤਾ ਜੁਰਮਾਨਾ

ਵਿੱਤ ਮੰਤਰੀ ਹਰਪਾਲ ਚੀਮਾ ਨੇ ਸਵੇਰੇ ਹੀ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਅਚਾਨਕ ਹੀ ਟਰੱਕਾਂ ਦੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਚੈਕਿੰਗ ਦੌਰਾਨ ਉਨ੍ਹਾਂ ਕਈ ਟਰੱਕ ਫੜੇ ਜਿਨ੍ਹਾਂ ਕੋਲ ਲੋਡ ਕੀਤੇ ਸਮਾਨ ਦਾ ਬਿੱਲ ਨਹੀਂ ਸੀ।

ਵਿੱਤ ਮੰਤਰੀ  ਹਰਪਾਲ ਚੀਮਾ ਨੇ ਕੀਤੀ ਰੇਡ
ਵਿੱਤ ਮੰਤਰੀ ਹਰਪਾਲ ਚੀਮਾ ਨੇ ਕੀਤੀ ਰੇਡ

By

Published : Jan 21, 2023, 11:56 AM IST

Updated : Jan 21, 2023, 2:38 PM IST

ਵਿੱਤ ਮੰਤਰੀ ਹਰਪਾਲ ਚੀਮਾ ਨੇ ਕੀਤੀ ਰੇਡ




ਰਾਜਪੁਰਾ:
ਪੰਜਾਬ ਸਰਕਾਰ ਇਨ੍ਹੀਂ ਦਿਨੀਂ ਟੈਕਸ ਚੋਰੀ ਦੇ ਮਾਮਲਿਆਂ ਨੂੰ ਲੈ ਕੇ ਕਾਫੀ ਸੁਚੇਤ ਨਜ਼ਰ ਆ ਰਹੀ ਹੈ। ਟੈਕਸ ਚੋਰੀ ਦੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਖੁਦ ਸੜਕਾਂ 'ਤੇ ਆ ਗਏ ਹਨ। ਜਿਸ ਤਹਿਤ ਉਹ ਖੁਦ ਮਾਲ ਗੱਡੀਆਂ ਦੀ ਚੈਕਿੰਗ ਕਰ ਰਹੇ ਹਨ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਜੀਐਸਟੀ ਅਤੇ ਟੈਕਸ ਚੋਰੀ ਖ਼ਿਲਾਫ਼ ਮੁਹਿੰਮ ਛੇੜੀ ਹੋਈ ਹੈ।



ਖੁਦ ਵਿੱਤ ਮੰਤਰੀ ਨੇ ਕੀਤੀ ਰੇਡ: ਵਿੱਤ ਮੰਤਰੀ ਹਰਪਾਲ ਚੀਮਾ ਨੇ ਸ਼ਨੀਵਾਰ ਸਵੇਰੇ ਹੀ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਅਚਾਨਕ ਹੀ ਟਰੱਕਾਂ ਦੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਨਾਲ ਆਬਕਾਰੀ ਤੇ ਕਰ ਵਿਭਾਗ ਦੇ ਉੱਚ ਅਧਿਕਾਰੀ ਵੀ ਸਨ। ਮੰਤਰੀ ਨੇ ਸੂਬੇ 'ਚ ਦਾਖਿਲ ਹੋ ਰਹੇ ਅਤੇ ਸੂਬੇ ਵਿੱਚੋ ਜਾ ਰਹੇ ਟਰੱਕਾਂ ਦੀ ਖੁਦ ਚੈਕਿੰਗ ਕੀਤੀ। ਵਿੱਤ ਮੰਤਰੀ ਨੇ ਦੱਸਿਆ ਉਨ੍ਹਾਂ ਨੂੰ ਜੀ.ਐਸ.ਟੀ ਦੀ ਚੋਰੀ ਦੀਆਂ ਕਾਫੀ ਸਿਕਾਇਤਾ ਆ ਰਹੀਆਂ ਸਨ ਜਿਸ ਕਾਰਨ ਉਨ੍ਹਾਂ ਟਰੱਕਾਂ ਦੀ ਚੈਕਿੰਗ ਕੀਤੀ। ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਕੁੱਝ ਟਰੱਕਾਂ ਵਾਲਿਆਂ ਕੋਲ ਟਰੱਕ ਵਿੱਲ ਲੋਡ ਕੀਤੇ ਸਮਾਨ ਦਾ ਬਿੱਲ ਨਹੀਂ ਸੀ। ਜਿਨ੍ਹਾਂ ਵੀ ਟਰੱਕਾਂ ਕੋਲ ਬਿਲ ਨਹੀਂ ਸੀ ਉਨ੍ਹਾਂ ਨੂੰ ਜੁਰਮਾਨਾ ਕੀਤਾ ਜਾਵੇਗਾ।




ਪੰਜਾਬ ਸਰਕਾਰ ਦੀ ਮੁਹਿੰਮ:ਦੱਸ ਦੇਈਏ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਟੈਕਸ ਚੋਰੀ ਦੇ ਮਾਮਲਿਆਂ ਨੂੰ ਰੋਕਣ ਲਈ ਲਗਾਤਾਰ ਕਈ ਕਦਮ ਚੁੱਕ ਰਹੀ ਹੈ। ਇਸ ਦੇ ਨਾਲ ਹੀ, ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਅਜਿਹੀ ਮੁਹਿੰਮ ਚਲਾਏ ਜਾਣ ਤੋਂ ਬਾਅਦ ਆਮਦਨ ਵਿੱਚ ਵਾਧਾ ਹੋਣ ਦੀ ਗੱਲ ਵੀ ਆਖੀ ਜਾ ਰਹੀ ਹੈ। ਜਿਸ ਕਾਰਨ ਅਜਿਹੀ ਟੈਕਸ ਚੋਰੀ ਰੋਕ ਕੇ ਪੰਜਾਬ ਦੇ ਖਜ਼ਾਨੇ ਵਿੱਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ:-ਮੁੱਖ ਸਕੱਤਰ ਨੇ ਝੋਨੇ ਦੀ ਪਰਾਲੀ ਨੂੰ ਪਸ਼ੂਆਂ ਦੇ ਚਾਰੇ ਵਜੋਂ ਵਰਤਣ ਦੇ ਲਈ ਯੋਜਨਾ ਤਿਆਰ ਕਰਨ ਦੇ ਨਿਰਦੇਸ਼

Last Updated : Jan 21, 2023, 2:38 PM IST

ABOUT THE AUTHOR

...view details