ਪਟਿਆਲਾ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਟਿਆਲਾ ਦੇ ਨਾਭਾ ਰੋਡ ਵਿਖੇ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ਕਿਸਾਨ ਮੇਲੇ ਦਾ ਉਦਘਾਟਨ ਕਰਨ ਲਈ ਪਹੁੰਚੇ। ਇਸ ਮੌਕੇ ਉਤੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀਜੇਪੀ 'ਤੇ ਜੰਮ ਕੇ ਨਿਸ਼ਾਨਾ ਸਾਧਿਆ।
ਉਨ੍ਹਾਂ ਕਿਹਾ ਕਿ 6 ਮਹਿਨੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਮੂੰਗ ਦੀ ਫਸਲ ਨਾਲ ਕਿਸਾਨਾਂ ਨੂੰ ਪੂਰਾ ਲਾਭ ਮਿਲਿਆ ਹੋਵੇ। ਉਨ੍ਹਾਂ ਕਿਹ ਕਿ ਇਸ ਕਿਸਾਨ ਮੇਲੇ ਦਾ ਕਿਸਾਨਾਂ ਨੂੰ ਬਹੁਤ ਵੱਡਾ ਲਾਭ ਮਿਲੇਗਾ ਆਉਣ ਵਾਲੇ ਸਮੇਂ 'ਚ ਕਿਸਾਨਾਂ ਨੂੰ ਸਮੇਂ-ਸਮੇਂ ਤੇ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ।
ਉਥੇ ਹੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿਸਾਨ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਰਵਾਇਆ ਜਾ ਰਿਹਾ ਹੈ
ਇਸ ਵਾਰ ਪਹਿਲੀ ਵਾਰ ਹੋਵੇਗਾ ਪੰਜਾਬ ਵਿਚ ਨਾਮਾਤਰ ਪਰਾਲੀ ਸਾੜੀ ਜਾਵੇਗੀ ਕਿਉਂਕਿ ਨਵੇਂ ਕਾਰਖਾਨੇ ਲਗਾਏ ਅਤੇ ਇੰਡਸਟਰੀਜ਼ ਸਾਡੇ ਕੋਲ ਆਏ ਸੀ ਖੇਤਾਂ ਵਿਚੋਂ ਪਰਾਲੀ ਦੀ ਖਰੀਦ ਸਿੱਧੀ ਕਰਨਗੇ। ਇਹ ਪਰਾਲੀ ਬੁਆਇਲਰ ਦੇ ਕੰਮ ਆਏਗੀ ਕਿਸਾਨਾਂ ਨੂੰ ਕਾਫੀ ਮੁਨਾਫਾ ਹੋਵੇਗਾ। ਉਨ੍ਹਾ ਬੀਜੇਪੀ ਉਤੇ ਨਿਸ਼ਾਨਾ ਸਾਧਦੇ ਕਿਹਾ ਕਿ ਉਨ੍ਹਾਂ ਵੱਲੋਂ ਓਪਰੇਸ਼ਨ ਲੋਟਸ ਸਾਡੀ ਸਰਕਾਰ ਅਤੇ ਐਮ ਐਲਿਆਂ ਵੱਲੋਂ ਫੇਲ੍ਹ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:-ਮੁਹਾਲੀ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੀ20 ਮੈਚ, ਕੰਗਾਰੂ ਟੀਮ ਪਹੁੰਚੀ ਚੰਡੀਗੜ੍ਹ