ਪਟਿਆਲਾ:ਮਹਿਲਾ ਹੋਮ ਗਾਰਡ (Home Guard) ਦਾ ਦਿਨ ਦਿਹਾੜੇ ਕਤਲ ਕੀਤਾ ਗਿਆ।ਪਟਿਆਲਾ ਦੇ ਤਵੱਜਲਪੁਰਾ ਦੀ ਰਹਿਣ ਵਾਲੀ ਮਹਿਲਾ ਦਾ ਗਵਾਂਢੀ ਵੱਲੋਂ ਬੇਰਹਿਮੀ ਨਾਲ ਕਤਲ ਕੀਤਾ ਗਿਆ।ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਰਸ਼ਵਿੰਦਰ ਕੌਰ ਨੂੰ ਆਪਣੇ ਪਤੀ ਦੀ ਜਗ੍ਹਾ ਤੇ ਹੋਮ ਗਾਰਡ ਵਿਭਾਗ ਵਿਚ ਨੌਕਰੀ ਮਿਲੀ ਸੀ।
ਜ਼ਿਕਰਯੋਗ ਹੈ ਕਿ ਪਤੀ ਦੀ ਪਹਿਲਾ ਹੀ ਮੌਤ ਹੋ ਚੁਕੀ ਸੀ। ਰਸ਼ਵਿੰਦਰ ਜਿਆਦਾ ਪੜੀ ਲਿਖੀ ਨਹੀਂ ਹੋਈ ਸੀ ਜਿਸਦਾ ਫਾਇਦਾ ਇਨ੍ਹਾਂ ਦੇ ਗੁਆਂਢੀਆਂ ਨੇ ਚੁੱਕਦੇ ਹੋਏ ਇਸ ਤੋ ਪੈਸੇ ਲਈ ਜਾਂਦੇ ਸਨ। ਇਸਦਾ ATM ਵੀ ਉਹ ਆਪਣੇ ਕੋਲ ਰੱਖਦੇ ਸਨ।ਜਿਸ ਕਾਰਨ ਰਸ਼ਵਿੰਦਰ ਪ੍ਰੇਸ਼ਾਨ ਰਹਿਣ ਲੱਗ ਪਈ।